ਕਾਨਪੁਰ - ਕਾਨਪੁਰ ਮੁਕਾਬਲੇ ਦਾ ਦੋਸ਼ੀ ਵਿਕਾਸ ਦੁਬੇ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਪੁਲਸ ਨੇ ਵਿਕਾਸ ਦੁਬੇ 'ਤੇ ਐਲਾਨੇ ਇਨਾਮ ਨੂੰ ਢਾਈ ਗੁਣਾ ਵਧਾ ਦਿੱਤਾ ਹੈ। ਹੁਣ ਵਿਕਾਸ ਦੁਬੇ ਬਾਰੇ ਖਬਰ ਦੇਣ ਵਾਲੇ ਨੂੰ ਢਾਈ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਿਸ ਸਮੇਂ ਮੁਕਾਬਲਾ ਹੋਇਆ, ਉਸ ਸਮੇਂ ਵਿਕਾਸ ਦੁਬੇ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ।
ਡੀ.ਜੀ.ਪੀ. ਹਿਤੇਸ਼ ਚੰਦਰ ਅਵਸਥੀ ਨੇ ਕਾਨਪੁਰ ਮੁਕਾਬਲੇ ਦੇ ਮੁੱਖ ਦੋਸ਼ੀ ਵਿਕਾਸ ਦੁਬੇ 'ਤੇ ਢਾਈ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਸਭ ਤੋਂ ਪਹਿਲਾਂ ਵਿਕਾਸ ਦੁਬੇ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨ ਸੀ, ਜਿਸ ਨੂੰ ਇੱਕ ਲੱਖ ਰੁਪਏ ਕੀਤਾ ਗਿਆ ਸੀ। ਆਈ.ਜੀ. ਨੇ ਇਨਾਮ ਨੂੰ ਢਾਈ ਲੱਖ ਰੁਪਏ ਕਰਣ ਲਈ ਡੀ.ਜੀ.ਪੀ. ਨੂੰ ਚਿੱਠੀ ਲਿਖੀ ਸੀ।
ਡੀ.ਜੀ.ਪੀ. ਹਿਤੇਸ਼ ਚੰਦਰ ਅਵਸਥੀ ਨੇ ਆਈ.ਜੀ. ਦੇ ਪੱਤਰ 'ਤੇ ਸਹਿਮਤੀ ਜਤਾਉਂਦੇ ਹੋਏ ਵਿਕਾਸ ਦੁਬੇ 'ਤੇ ਢਾਈ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਵਿਕਾਸ ਦੁਬੇ ਬਾਰੇ ਕੋਈ ਸੂਚਨਾ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ। ਨਾਲ ਹੀ ਉਸ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ 'ਚ ਪੁਲਸ ਨੇ ਉਂਨਾਵ ਟੋਲ ਪਲਾਜਾ 'ਤੇ ਵਿਕਾਸ ਦੁਬੇ ਦੇ ਪੋਸਟਰ ਲਗਾ ਦਿੱਤੇ ਹਨ।
ਵਿਕਾਸ ਦੁਬੇ 'ਤੇ ਧਾਰਾ 192, 220, ਧਾਰਾ 147, 148, 149, 302, 307, 394 ਸਮੇਤ ਕਈ ਹੋਰ ਧਾਰਾਵਾਂ ਹੇਠ ਮੁਕੱਦਮਾ ਦਰਜ ਹੈ। ਉਸ ਦੀ ਤਲਾਸ਼ ਲਈ ਪੁਲਸ ਨੇ 40 ਟੀਮਾਂ ਗਠਿਤ ਕੀਤੀਆਂ ਹਨ, ਜੋ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਇਲਾਵਾ ਸਰਵਿਲਾਂਸ ਟੀਮ ਤੋਂ ਮਿਲ ਰਹੀ ਜਾਣਕਾਰੀ ਦੇ ਆਧਾਰ 'ਤੇ ਛਾਪੇਮਾਰੀ ਕਰ ਰਹੀ ਹੈ।
ਲੱਦਾਖ 'ਚ ਚੀਨ ਨੂੰ ਝੁਕਾਉਣ ਪਿੱਛੇ ਹੈ ਅਜੀਤ ਡੋਭਾਲ
NEXT STORY