ਨੈਸ਼ਨਲ ਡੈਸਕ: ਟਾਟਾ ਸੰਸ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਨਾਲ ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਰਤਨ ਟਾਟਾ ਨੂੰ ਬੁੱਧਵਾਰ ਦੇਰ ਸ਼ਾਮ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਦੌਰਾਨ ਦੇਹਾਂਤ ਹੋ ਗਿਆ।
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੋਲਾਬਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।
ਮੌਤ ਦੀ ਵਜ੍ਹਾ
ਰਤਨ ਟਾਟਾ ਦੀ ਮੌਤ ਕਿਸ ਬੀਮਾਰੀ ਨਾਲ ਹੋਈ, ਇਸ 'ਤੇ ਅਜੇ ਤਕ ਹਸਪਤਾਲ ਵੱਲੋਂ ਕੋਈ ਅਧਿਕਾਰਤ ਕਾਰਨ ਨਹੀ ਦੱਸਿਆ ਗਿਆ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਤਨ ਟਾਟਾ ਨੂੰ ਕੋਈ ਗੰਭੀਰ ਬੀਮਾਰੀ ਨਹੀਂ ਸੀ। ਹੁਣ ਤਕ ਦੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਨੂੰ ਕੁਦਰਤੀ ਮੰਨਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਮੌਤ ਦਾ ਕਾਰਨ ਉਮਰ ਸਬੰਧੀ ਸਮੱਸਿਆ ਅਤੇ ਮਾਮੂਲੀ ਇਨਫੈਕਸ਼ਨ ਨੂੰ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਦਾਲਤ ਕੰਪਲੈਕਸ 'ਚ ਚੱਲੀ ਗੋਲ਼ੀ! ਪੈ ਗਈਆਂ ਭਾਜੜਾਂ
ਮ੍ਰਿਤਕ ਦੇਹ ਨੂੰ ਵਰਲੀ ਸ਼ਮਸ਼ਾਨਘਾਟ ਲਿਜਾਇਆ ਜਾਵੇਗਾ
ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਕੋਲਾਬਾ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰ ਵੀ ਹਸਪਤਾਲ ਛੱਡ ਕੇ ਚਲੇ ਗਏ ਹਨ। ਸਪੈਸ਼ਲ ਸੀ.ਪੀ ਦੇਵੇਨ ਭਾਰਤੀ ਨਿੱਜੀ ਤੌਰ 'ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਕਾਫਲੇ ਅਤੇ ਐਂਬੂਲੈਂਸ ਵਿਚ ਸ਼ਾਮਲ ਹੋਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵਰਲੀ ਸ਼ਮਸ਼ਾਨਘਾਟ ਲਿਜਾਇਆ ਜਾਵੇਗਾ। ਇਹ ਉਹੀ ਥਾਂ ਹੈ ਜਿੱਥੇ ਸਾਇਰਸ ਮਿਸਤਰੀ ਦਾ ਸਸਕਾਰ ਕੀਤਾ ਗਿਆ ਸੀ।
ਅੰਤਿਮ ਦਰਸ਼ਨਾਂ ਲਈ ਪੋਰਟੇਬਲ ਕੋਲਡ ਸਟੋਰੇਜ ਦਾ ਪ੍ਰਬੰਧ
ਰਤਨ ਟਾਟਾ ਦੀ ਮ੍ਰਿਤਕ ਦੇਹ ਲਈ ਪੋਰਟੇਬਲ ਕੋਲਡ ਸਟੋਰੇਜ ਮੁਰਦਾਘਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਨੂੰ ਅੱਜ ਸ਼ਾਮ 4 ਵਜੇ ਤੱਕ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਵਿਚ ਲਿਆਂਦਾ ਜਾਵੇਗਾ। ਅੱਜ ਬਹੁਤ ਸਾਰੇ ਉਦਯੋਗਪਤੀ, ਕਾਰੋਬਾਰੀ, ਅਦਾਕਾਰ ਅਤੇ ਸਿਆਸਤਦਾਨ ਦਿਨ ਵੇਲੇ ਉਸ ਦੇ ਘਰ ਆ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਾਤਿਆਂ ਦੌਰਾਨ 17 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ
NEXT STORY