ਡਿੰਡੋਰੀ : ਜ਼ਿਲ੍ਹੇ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਨਾਬਾਲਗ ਕੁੜੀਆਂ ਨੂੰ ਪਵਿੱਤਰ ਨਰਮਦਾ ਨਦੀ ਦੇ ਕੰਢੇ ਖੁੱਲ੍ਹੇਆਮ ਸ਼ਰਾਬ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਦੋ ਨਾਬਾਲਗ ਕੁੜੀਆਂ ਨੂੰ ਨਰਮਦਾ ਨਦੀ ਦੇ ਕੰਢੇ ਸ਼ਰਾਬ ਪੀ ਕੇ ਆਪਣਾ ਜਨਮਦਿਨ ਮਨਾਉਂਦੇ ਦੇਖਿਆ ਗਿਆ ਹੈ।
ਪੜ੍ਹੋ ਇਹ ਵੀ - 'ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ
ਇਨ੍ਹਾਂ ਕੁੜੀਆਂ ਵਲੋਂ ਨਸ਼ਾ ਕਰਨ ਦੀਆਂ ਸਾਰੀਆਂ ਹਰਕਤਾਂ ਦਾ ਵੀਡੀਓ ਮੌਕੇ 'ਤੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਫੋਨ ਵਿਚ ਰਿਕਾਰਡ ਕਰ ਲਿਆ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਹਲਚਲ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਡਿੰਡੋਰੀ ਸ਼ਹਿਰ ਦੇ ਡੈਮ ਘਾਟ ਦੀ ਹੈ। ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਕੁੜੀਆਂ ਖੁੱਲ੍ਹੇਆਮ ਸ਼ਰਾਬ ਵੀ ਪੀ ਰਹੀਆਂ ਹਨ। ਪਵਿੱਤਰ ਨਰਮਦਾ ਨਦੀ ਦੇ ਕੰਢੇ ਅਜਿਹੀ ਗਤੀਵਿਧੀ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਗੁੱਸਾ ਹੈ।
ਪੜ੍ਹੋ ਇਹ ਵੀ - ਤਲਾਕ ਦੇ ਪੇਪਰ ਭੇਜਣ 'ਤੇ ਸ਼ਰੇਆਮ ਗੋਲੀਆਂ ਮਾਰ ਭੁੰਨ 'ਤੀ ਪਤਨੀ, ਫਿਰ ਖੁਦ ਪਹੁੰਚਿਆ ਥਾਣੇ
ਅਨੰਤਨਾਗ 'ਚ CRPF ਕੈਂਪ 'ਚ ਵੜਿਆ ਤੇਂਦੂਆ, ਇੱਕ ਸਿਪਾਹੀ ਜ਼ਖਮੀ
NEXT STORY