ਸਮਸਤੀਪੁਰ-ਬਿਹਾਰ ਦੇ ਸਮਸਤੀਪੁਰ ਜ਼ਿਲੇ 'ਚ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ) ਦੇ ਨੇਤਾ ਅਤੇ ਸਾਬਕਾ ਜ਼ਿਲਾ ਪਰਿਸ਼ਦ ਰਘੂਵਰ ਰਾਏ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਅੱਜ ਸਵੇਰੇ ਆਰ. ਜੇ. ਡੀ ਨੇਤਾ ਰਘੂਵਰ ਰਾਏ ਸਵੇਰੇ ਦੀ ਸੈਰ ਕਰਨ ਲਈ ਘਰ ਤੋਂ ਬਾਹਰ ਜਾ ਰਹੇ ਸੀ ਅਤੇ ਰਸਤੇ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਨੇਤਾ 'ਤੇ ਗੋਲੀਆਂ ਚਲਾ ਦਿੱਤੀ। ਗੰਭੀਰ ਰੂਪ 'ਚ ਜ਼ਖਮੀ ਨੇਤਾ ਨੂੰ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ। ਇਸ ਹਾਦਸੇ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ। ਪੁਲਸ ਨੇ ਸ਼ਹਿਰ 'ਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜ੍ਹਨ ਲਈ ਥਾਂ-ਥਾਂ 'ਤੇ ਛਾਪੇਮਾਰੀ ਕਰ ਰਹੀ ਹੈ।
2 ਤੋਂ ਵਧ ਬੱਚੇ ਹੋਣ ਤਾਂ ਖੋਹਿਆ ਜਾਵੇ ਵੋਟ ਦਾ ਅਧਿਕਾਰ ਤੇ ਨੌਕਰੀ : ਰਾਮਦੇਵ
NEXT STORY