ਮੁੰਬਈ–‘ਸ਼ਿਵ ਅਵਤਾਰ’ ਅਤੇ ‘ਹੀਰੋ’ ਬਣਨ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਹੁਣ ਜਨਮ ਅਸ਼ਟਮੀ ’ਤੇ ਭਗਵਾਨ ਕ੍ਰਿਸ਼ਨ ਦਾ ਰੂਪ ਧਾਰਨ ਕਰ ਲਿਆ ਹੈ।ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਨੇ ਭਗਵਾਨ ਕ੍ਰਿਸ਼ਨ ਦਾ ਰੂਪ ਧਾਰਨ ਕਰ ਕੇ ਬਾਂਸੁਰੀ ਵਜਾਉਂਦੇ ਤਸਵੀਰ ਪੋਸਟ ਕੀਤੀ ਹੈ। ਇਸ ਪੋਸਟ ’ਚ ਤੇਜ ਪ੍ਰਤਾਪ ਨੇ ਜਨਮ ਅਸ਼ਟਮੀ ਦੀ ਵਧਾਈ ਵੀ ਦਿੱਤੀ ਹੈ। ਤੇਜ਼ ਪ੍ਰਤਾਪ ਯਾਦਵ ਨੇ ਟਵਿਟਰ ’ਤੇ ਲਿਖਿਆ, ‘‘ਨੰਦ ਘਰ ਆਨੰਦ ਭਯੋ, ਜੈ ਕਨੱਈਆ ਲਾਲ ਕੀ। ਹਾਥੀ ਘੋੜਾ ਪਾਲਕੀ, ਜੈ ਕਨੱਈਆ ਲਾਲ ਕੀ। ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।’’
ਤੇਜ਼ ਪ੍ਰਤਾਪ ਨੇ ਸ਼ਨੀਵਾਰ ਨੂੰ ਪਟਨਾ ’ਚ ਦਹੀਂ ਹਾਂਡੀ ਭੰਨਣਾ, ਪੂਜਾ, ਭਜਨ ਅਤੇ ਕ੍ਰਿਸ਼ਨ ਲੀਲਾ ਦਾ ਆਯੋਜਨ ਵੀ ਕੀਤਾ ਹੈ। ਤੇਜ ਪ੍ਰਤਾਪ ਦੀ ਇਸ ਪੋਸਟ ’ਤੇ ਲੋਕ ਕਈ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਲਾਲੂ ਯਾਦਵ ਦੇ ‘ਲਾਲ’ ਤੇਜ ਪ੍ਰਤਾਪ ਯਾਦਵ ਆਪਣੀ ਲੁੱਕ ਨੂੰ ਲੈ ਕੇ ਅਕਸਰ ਸੁਰਖੀਆਂ ’ਚ ਰਹਿੰਦੇ ਹਨ। ਕਦੇ ਤੇਜ਼ ਪ੍ਰਤਾਪ ਸ੍ਰੀ ਕ੍ਰਿਸ਼ਨ ਦਾ ਰੂਪ ਧਾਰ ਲੈਂਦੇ ਹਨ ਤਾਂ ਕਦੇ ਗਊ ਚਰਾਉਣ ਲੱਗਦੇ ਹਨ। ਇਸ ਤੋਂ ਪਹਿਲਾਂ ਤੇਜ਼ ਪ੍ਰਤਾਪ ਵ੍ਰਿੰਦਾਵਨ ਗਏ ਸਨ ਅਤੇ ਉਥੇ ਸ੍ਰੀ ਕ੍ਰਿਸ਼ਨ ਦਾ ‘ਮੁਰਲੀਧਰ’ ਰੂਪ ਧਾਰਨ ਕੀਤਾ ਸੀ। ਪਿਛਲੇ ਦਿਨੀਂ ਉਹ ਸਾਵਣ ਦੇ ਪਹਿਲੇ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਦਾ ਰੂਪ ਧਾਰਨ ਕਰ ਕੇ ਭਗਤੀ ਭਾਵ ’ਚ ਡੁੱਬੇ ਨਜ਼ਰ ਆਏ ਸਨ।
ਚਿਦਾਂਬਰਮ ਨੂੰ ਝਟਕਾ, ਸੁਪਰੀਮ ਕੋਰਟ ਨੇ ਕਿਹਾ- CBI ਦੀ ਗ੍ਰਿਫਤਾਰੀ 'ਚ ਨਹੀਂ ਦੇਵਾਂਗੇ ਦਖਲ
NEXT STORY