ਹਜ਼ਾਰੀਬਾਗ (ਝਾਰਖੰਡ)— ਹਜ਼ਾਰੀਬਾਗ ਜ਼ਿਲੇ 'ਚ ਇਕ ਰਾਸ਼ਟਰੀ ਰਾਜਮਾਰਗ 'ਤੇ ਸੋਮਵਾਰ ਨੂੰ ਪਟਨਾ ਜਾ ਰਹੀ ਬੱਸ ਦੇ ਇਕ ਟਰੇਲਰ ਟਰੱਕ ਨਾਲ ਟਕਰਾਉਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਐੱਨ.ਐੱਚ.2 'ਤੇ ਦਨੁਆ-ਭਨੁਆ ਇਲਾਕੇ ਨੇੜੇ ਉਸ ਸਮੇਂ ਹੋਈ ਜਦੋਂ ਬੱਸ ਨੇ ਟਰੇਲਰ ਟਰੱਕ 'ਚ ਪਿੱਛਿਓਂ ਟੱਕਰ ਮਾਰ ਦਿੱਤੀ।
ਹਜ਼ਾਰੀਬਾਗ ਦੇ ਡਿਪਟੀ ਕਮਿਸ਼ਨਰ ਰਵੀ ਸ਼ੰਕਰ ਸ਼ੁਕਲਾ ਨੇ ਦੱਸਿਆ,''8 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 3 ਹੋਰ ਨੇ ਚੌਪਾਰਨ ਹਸਪਤਾਲ 'ਚ ਦਮ ਤੋੜ ਦਿੱਤਾ।'' ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਦਮ ਤੋੜਨ ਵਾਲਿਆਂ 'ਚ 10 ਵਿਅਕਤੀ ਅਤੇ ਇਕ ਬੱਚਾ ਸ਼ਾਮਲ ਹੈ। ਜ਼ਖਮੀਆਂ ਨੂੰ ਹਜ਼ਾਰੀਬਾਗ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸ ਰਾਂਚੀ ਤੋਂ ਪਟਨਾ ਜ਼ਿਲਾ ਜਾ ਰਹੀ ਸੀ।
ਇਕ ਯਾਤਰੀ ਦਾ ਕਹਿਣਾ ਹੈ ਕਿ ਬੱਸ ਦਾ ਬਰੇਕ ਫੇਲ ਹੋਣਾ ਹਾਦਸੇ ਦਾ ਕਾਰਨ ਹੋ ਸਕਦਾ ਹੈ, ਇਸ ਲਈ ਡਰਾਈਵਰ ਨੂੰ ਸਾਵਧਾਨ ਵੀ ਕੀਤਾ ਗਿਆ ਸੀ, ਉਸ ਨੇ ਬਚਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਸੜਕ 'ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਬੀਤੇ 4 ਮਹੀਨਿਆਂ 'ਚ ਇੱਥੇ ਵੱਖ-ਵੱਖ ਹਾਦਸਿਆਂ 'ਚ ਕਰੀਬ 30 ਲੋਕਾਂ ਦੀ ਮੌਤ ਹੋ ਚੁਕੀ ਹੈ।
ਰਾਕਾਂਪਾ ਨੇਤਾ ਪ੍ਰਫੁੱਲ ਪਟੇਲ ਈ.ਡੀ. ਦੇ ਸਾਹਮਣੇ ਹੋਏ ਪੇਸ਼
NEXT STORY