ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਦਾ ਲਾਸੀਓ ਸੂਬਾ ਬਹੁ ਗਿਣਤੀ ਪ੍ਰਵਾਸੀਆਂ ਦਾ ਰਹਿਣ ਬਸੇਰਾ ਹੈ। ਇਸ ਇਲਾਕੇ ਦੀਆਂ ਸੜਕਾਂ ਸਦਾ ਹੀ, ਚਾਹੇ ਉਹ ਲਿੰਕ ਸੜਕਾਂ ਹੋਣ ਜਾਂ ਮੁੱਖ ਮਾਰਗ ਪ੍ਰਵਾਸੀਆਂ ਲਈ ਬਹੁਤ ਵਾਰ ਕਾਲ ਬਣ ਜਾਂਦੀਆਂ ਹਨ।
ਅਜਿਹਾ ਹੀ ਇਕ ਹਾਦਸਾ ਸੂਬੇ ਦੇ ਮੁੱਖ ਮਾਰਗ ਪੁਨਤੀਨਾ 148 ਉਪੱਰ ਬੀਤੀ ਰਾਤ ਸਬਾਊਦੀਆ (ਲਾਤੀਨਾ)ਇਲਾਕੇ ਵਿੱਚ ਉਂਦੋ ਹੋਇਆ ਜਦੋਂ ਇਕ ਪ੍ਰਵਾਸੀ ਭਾਰਤੀ ਆਪਣੇ ਕੰਮ ਤੋਂ ਛੁੱਟੀ ਕਰ ਲਾਤੀਨਾ ਵਾਲੇ ਪਾਸੇ ਤੋਂ ਤੇਰਾਚੀਨਾ ਵਾਲੇ ਪਾਸੇ ਜਾ ਰਿਹਾ ਸੀ ਕਿ ਬੋਰਗੋ ਲੀਵੀ ਵਾਲੇ ਪਾਸੇ ਨੂੰ ਮੁੜਨ ਮੌਕੇ ਇੱਕ ਤੇਜ਼ ਰਫ਼ਤਾਰ ਫੌਰ ਵਹੀਲਰ ਦੀ ਚਪੇਟ ਵਿੱਚ ਆ ਗਿਆ। ਟੱਕਰ ਇੰਨੀ ਜ਼ਿਆਦਾ ਜਬਰਦਸਤ ਸੀ, ਭਾਰਤੀ ਨੌਜਵਾਨ ਦੀ ਘਟਨਾ ਦੇ ਕੁਝ ਮਿੰਟਾਂ ਬਾਅਦ ਹੀ ਮੌਤ ਹੋ ਗਈ। ਬੇਸ਼ੱਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲਸ ਪਹੁੰਚ ਗਈ ਪਰ ਉਸ ਸਮੇਂ ਤੱਕ ਸਭ ਕੁਝ ਖਤਮ ਹੋ ਗਿਆ ਸੀ। ਮ੍ਰਿਤਕ ਪਰਮਜੀਤ ਪੰਮਾ (43) ਭਾਰਤ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪਿੰਡ ਹੇੜੀਆਂ ਨਾਲ ਸੰਬਧਤ ਸੀ ਜਿਹੜਾ ਕਿ 2-3 ਸਾਲ ਪਹਿਲਾਂ ਹੀ ਭੱਵਿਖ ਨੂੰ ਬਿਹਤਰ ਬਣਾਉਣ ਤੇ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ ਪਰ ਇੱਥੇ ਪਹਿਲਾਂ ਉਸ ਨੂੰ ਇਟਲੀ ਪੱਕਾ ਕਰਵਾਉਣ ਦੇ ਨਾਮ 'ਤੇ ਇੱਕ ਏਜੰਟ ਨੇ ਲੁੱਟਿਆ ਤੇ ਹੁਣ ਕਿਸਮਤ ਨੇ ਲੁੱਟ ਲਿਆ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਮਾਸੂਮ ਬੱਚਿਆਂ ਨੂੰ ਰੋਂਦਿਆਂ ਛੱਡ ਗਿਆ ਹੈ। ਪੁਲਸ ਪ੍ਰਸ਼ਾਸਨ ਅਨੁਸਾਰ ਇਸ ਹਾਦਸਾ ਦਾ ਮੁੱਖ ਕਾਰਨ ਮ੍ਰਿਤਕ ਵੱਲੋਂ ਸਾਇਕਲ ਦਾ ਗਲਤ ਥਾਂ ਤੋਂ ਮੌੜ ਕੱਟਣਾ ਦੱਸਿਆ ਜਾ ਰਿਹਾ ਹੈ।
ਮਿਲੀ-ਝੁਲੀ ਏਰੀਅਲ ਦੀ ਟੀਮ ਵੱਲੋਂ ਓਲੰਪਿਕ ਖੇਡਾਂ ਦੀਆਂ ਤਿਆਰੀਆਂ
NEXT STORY