ਝੱਜਰ— ਕੋਸਲੀ ਮਾਰਗ 'ਤੇ ਰਈਆ ਪਿੰਡ ਕੋਲ ਕਾਰ ਅਤੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੱਕ ਕਾਰ ਨੂੰ 20 ਫੁੱਟ ਤੱਕ ਘਸੀਟਦਾ ਲੈ ਗਿਆ। ਇਸ ਦਰਦਨਾਕ ਹਾਦਸੇ 'ਚ ਸੈਂਟਰੋ ਕਾਰ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਕਾਸਨੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਨਾਗਲੋਈ ਦਿੱਲੀ 'ਚ ਵਿਆਹ ਸਮਾਰੋਹ ਤੋਂ ਆ ਰਹੇ ਸਨ।
ਮਰਨ ਵਾਲਿਆਂ 'ਚ 4 ਲੋਕ ਇਕ ਹੀ ਪਰਿਵਾਰ ਦੇ ਸਨ। ਕਾਸਨੀ ਪਿੰਡ ਵਾਸੀ ਵੀਰੇਂਦਰ, ਉਸ ਦੀ ਪਤਨੀ, ਬੇਟਾ ਅਤੇ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਪਿੰਡ ਦੇ ਹੀ ਇਕ ਹੋਰ ਵਿਅਕਤੀ ਦੀ ਵੀ ਇਸ ਹਾਦਸੇ 'ਚ ਮੌਤ ਹੋ ਗਈ।
ਵੀਰੇਂਦਰ ਆਪਣੇ ਭਰਾ ਦੀ ਬੇਟੀ ਦੇ ਵਿਆਹ ਤੋਂ ਵਾਪਸ ਆ ਰਿਹਾ ਸੀ। ਦਿੱਲੀ ਦੇ ਨਾਂਗਲੋਈ ਕੋਲ ਸਥਿਤ ਜੇਠਾਰੀ 'ਚ ਵਿਆਹ ਸਮਾਰੋਹ ਆਯੋਜਿਤ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਝੱਜਰ ਦੇ ਹਸਪਤਾਲ ਭਿਜਵਾਇਆ। ਉੱਥੇ ਹੀ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਰਲ ਪੁਲਸ 'ਚ ਸ਼ਾਮਲ ਹੋਇਆ ਦੇਸ਼ ਦਾ ਪਹਿਲਾ 'ਰੋਬੋਟ ਕਾਪ'
NEXT STORY