ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਦੱਸਿਆ ਕਿ ਭਾਰਤ ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ 2024 ’ਚ 2.3 ਫ਼ੀਸਦੀ ਵਧ ਕੇ 1.77 ਲੱਖ ਤੋਂ ਵੱਧ ਹੋ ਗਈ, ਜਿਸ ਦਾ ਮਤਲਬ ਹੈ ਕਿ ਹਰ ਦਿਨ 485 ਲੋਕਾਂ ਦੀ ਮੌਤ ਸੜਕ ਹਾਦਸਿਆਂ ’ਚ ਹੋਈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਰਵਰੀ 2020 ’ਚ ਸੜਕ ਸੁਰੱਖਿਆ ’ਤੇ ਤੀਸਰੇ ਗਲੋਬਲ ਮੰਤਰੀ ਪੱਧਰੀ ਸੰਮੇਲਨ ’ਚ ਅਪਣਾਏ ਗਏ ‘ਸੜਕ ਸੁਰੱਖਿਆ ’ਤੇ ਸਟਾਕਹੋਮ ਐਲਾਨ-ਪੱਤਰ’ ’ਚ 2030 ਤੱਕ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਨੂੰ 50 ਫ਼ੀਸਦੀ ਤੱਕ ਘੱਟ ਕਰਨ ਦਾ ਇਕ ਨਵਾਂ ਗਲੋਬਲ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਵਰਲਡ ਰੋਡ ਸਟੈਟਿਸਟਿਕਸ 2024’ ਅਨੁਸਾਰ, ਚੀਨ ’ਚ ਪ੍ਰਤੀ ਲੱਖ ਆਬਾਦੀ ’ਤੇ ਸੜਕ ਹਾਦਸਿਆਂ ’ਚ ਮੌਤ ਦੀ ਦਰ 4.3 ਅਤੇ ਅਮਰੀਕਾ ’ਚ 12.76 ਹੈ, ਜਦੋਂ ਕਿ ਭਾਰਤ ’ਚ ਇਹ ਅੰਕੜਾ 11.89 ਹੈ।
ਪੜ੍ਹੋ ਇਹ ਵੀ - "ਮੇਰੀ ਧੀ ਦੀ ਸਿਹਤ ਠੀਕ ਨਹੀਂ, ਕਿਰਪਾ ਕਰਕੇ ਮੈਨੂੰ... ਦੇ ਦਿਓ!" ਉਡਾਣ ਰੱਦ ਹੋਣ 'ਤੇ ਬੇਬਸ ਹੋਇਆ ਪਿਓ
ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ, ਸਾਹ ਲੈਣਾ ਹੋਇਆ ਔਖਾ, AQI 387 'ਤੇ ਪੁੱਜਾ
NEXT STORY