ਸ਼ਾਮਲੀ / ਪਾਨੀਪਤ - ਲਾਕਡਾਊਨ ਦੌਰਾਨ ਦੂਜੇ ਰਾਜਾਂ 'ਚ ਫਸੇ ਮਜ਼ਦੂਰ ਆਪਣੇ ਘਰ ਪੁੱਜਣ ਲਈ ਕਈ ਤਰੀਕੇ ਲੱਭ ਰਹੇ ਹਨ। ਅਜਿਹਾ ਹੀ ਕੁੱਝ ਕੀਤਾ ਹਰਿਆਣੇ ਦੇ ਪਾਨੀਪਤ 'ਚ ਫਸੇ ਉੱਤਰ ਪ੍ਰਦੇਸ਼ ਦੇ 12 ਮਜਦੂਰਾਂ ਨੇ। ਇਨ੍ਹਾਂ ਲੋਕ ਨੇ ਹਰਿਆਣਾ-ਯੂਪੀ ਬਾਰਡਰ 'ਤੇ ਵਗਣ ਵਾਲੀ ਯਮੁਨਾ ਨਦੀ 'ਚ ਛਾਲ ਮਾਰੀ ਅਤੇ ਨਦੀ ਪਾਰ ਕਰਣ ਦੇ ਨਾਲ ਹੀ ਯੂਪੀ 'ਚ ਪਹੁੰਚ ਗਏ। ਹਾਲਾਂਕਿ, ਇਨ੍ਹਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਪੁਲਸ ਨੇ ਇਨ੍ਹਾਂ ਨੂੰ ਫੜ ਲਿਆ। ਹੁਣ ਪੁਲਸ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਕੁਆਰੰਟੀਨ ਹੋਮ 'ਚ ਰੱਖ ਦਿੱਤਾ ਹੈ।
ਜਾਣਕਾਰੀ ਮੁਤਾਬਕ, ਇਹ ਸਾਰੇ ਲੋਕ ਪਾਨੀਪਤ ਦੀ ਸਬਜੀ ਮੰਡੀ 'ਚ ਕੰਮ ਕਰਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਨ੍ਹਾਂ ਦੇ ਮਾਲਿਕ ਨੇ ਖਾਣਾ ਦੇਣਾ ਬੰਦ ਕਰ ਦਿੱਤਾ ਤਾਂ ਮਜਬੂਰੀ 'ਚ ਇਹ ਲੋਕ ਆਪਣੇ ਘਰਾਂ ਨੂੰ ਚੱਲ ਪਏ। ਇਹ ਸਾਰੇ ਪਾਨੀਪਤ ਤੋਂ ਲੱਗਭੱਗ 750 ਕਿਲੋਮੀਟਰ ਦੂਰ ਕੌਸ਼ਾਂਬੀ ਜਾ ਰਹੇ ਸਨ। ਯਮੁਨਾ ਪਾਰ ਕਰ ਕੇ ਇਹ ਸਾਰੇ ਸ਼ਾਮਲੀ ਜ਼ਿਲ੍ਹੇ 'ਚ ਪਹੁੰਚ ਗਏ। ਸ਼ਾਮਲੀ ਦੇ ਗੰਗੇਰੂ ਪਿੰਡ ਦੇ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਨਾ ਦੇ ਦਿੱਤੀ।
ਸ਼ਾਮਲੀ 'ਚ ਲਗਾਤਾਰ ਹਰਿਆਣਾ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਮਜ਼ਦੂਰ
ਵੀਰਵਾਰ ਨੂੰ ਵੀ ਲੱਗਭੱਗ 15 ਮਜ਼ਦੂਰਾਂ ਨੇ ਹਰਿਆਣੇ ਦੇ ਕੁੰਜਪੁਰਾ ਇਲਾਕੇ 'ਚ ਯਮੁਨਾ ਨਦੀ ਪਾਰ ਕਰਕੇ ਯੂ.ਪੀ. ਦੇ ਸ਼ਾਮਲੀ ਜ਼ਿਲ੍ਹੇ 'ਚ ਆਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ। ਇਨ੍ਹਾਂ ਮਜ਼ਦੂਰਾਂ ਦੀ ਤਰ੍ਹਾਂ ਹਰਿਆਣਾ 'ਚ ਫਸੇ ਅਣਗਿਣਤ ਮਜ਼ਦੂਰ ਨਦੀ ਪਾਰ ਕਰਕੇ ਯੂ.ਪੀ. 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਨਾਲ ਪੁਲਸ ਦੀ ਚਿੰਤਾ ਵੱਧ ਗਈ ਹੈ। ਬਾਰਡਰ ਸੀਲ ਕਰਣ ਅਤੇ ਸੜਕਾਂ 'ਤੇ ਬੈਰੀਕੇਡਸ ਲਗਾਉਣ ਤੋਂ ਬਾਅਦ ਹੁਣ ਪੁਲਸ ਨੂੰ ਨਦੀ ਦੀ ਵੀ ਰਾਖੀ ਕਰਣੀ ਪੈ ਰਹੀ ਹੈ। ਯਮੁਨਾ ਨਦੀ ਕੰਡੇ ਸਥਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਦੀ ਪਾਰ ਕਰਣ ਵਾਲੇ ਸ਼ਖਸ ਨੂੰ ਵੇਖਦੇ ਹੀ ਪੁਲਸ ਨੂੰ ਸੂਚਨਾ ਦਿਓ।
ਦਿੱਲੀ ਸਰਕਾਰ ਵੀ ਦਵੇਗੀ ਦੁਕਾਨਾਂ ਖੋਲਣ ਦੀ ਆਗਿਆ
NEXT STORY