ਨਵੀਂ ਦਿੱਲੀ (ਵਾਰਤਾ)- ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਭਾਰਤ ਦੇ ਅਟਾਰਨੀ ਜਨਰਲ ਬਣਨ ਦੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਰੋਹਤਗੀ ਨੇ ਪ੍ਰਸਤਾਵ ਅਸਵੀਕਾਰ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਇਸਰੋ ਨੇ ਤਿਆਰ ਕੀਤਾ ਨਕਲੀ ਪੈਰ, 10 ਗੁਣਾ ਕਿਫਾਇਤੀ ਕੀਮਤ 'ਤੇ ਹੋਵੇਗਾ ਉਪਲਬਧ
ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਦਾ ਕਾਰਜਕਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਦੇਸ਼ ਦੇ ਸੀਨੀਅਰ ਵਕੀਲਾਂ 'ਚੋਂ ਇਕ ਰੋਹਤਗੀ ਨੂੰ ਪਹਿਲੀ ਵਾਰ 2014 'ਚ ਤਿੰਨ ਸਾਲ ਦੇ ਕਾਰਜਕਾਲ ਲਈ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਸੀ। ਸੀਨੀਅਰ ਵਕੀਲ ਰੋਹਤਗੀ ਵਲੋਂ ਅਹੁਦੇ ਦਾ ਪ੍ਰਸਤਾਵ ਅਸਵੀਕਾਰ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਫਿਰ ਤੋਂ ਇਕ ਨਵੇਂ ਅਟਾਰਨੀ ਦੀ ਤਲਾਸ਼ ਕਰਨੀ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਡਾਇਣ ਦੱਸ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਪਿਲਾਇਆ ਪਿਸ਼ਾਬ, ਗਰਮ ਰਾਡਾਂ ਨਾਲ ਦਾਗਿਆ
NEXT STORY