ਸੁਲਤਾਨਪੁਰ (ਭਾਸ਼ਾ) : ਉੱਤਰ ਪ੍ਰਦੇਸ਼ ਵਿਚ ਸੁਲਤਾਨਪੁਰ ਜ਼ਿਲੇ ਦੇ ਬੰਧੂਆ ਕਲਾਂ ਇਲਾਕੇ ਵਿਚ ਸੋਮਵਾਰ ਨੂੰ ਇਕ ਮਕਾਨ ਦੀ ਮੁਰੰਮਤ ਦੌਰਾਨ ਅਚਾਨਕ ਛੱਤ ਡਿੱਗਣ ਨਾਲ ਇਕ ਨਾਬਾਲਗ ਮਜ਼ਦੂਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਮਜ਼ਦੂਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਹਵਾ ਹੋਈ ਜ਼ਹਿਰੀਲੀ! ਸਕੂਲ ਬੰਦ, ਆਨਲਾਈਨ ਕਲਾਸਾਂ ਸ਼ੁਰੂ
ਇਹ ਵੀ ਪੜ੍ਹੋ : ਲੇਡੀਜ਼ ਟਾਇਲਟ ''ਚ ਕੈਮਰਾ ਦੇਖ ਕੇ ਹੈਰਾਨ ਰਹਿ ਗਈਆਂ ਵਿਦਿਆਰਥਣਾਂ, ਕਾਲਜ ''ਚ ਹੋਇਆ ਜਮ ਕੇ ਹੰਗਾਮਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਸਬਾ ਬੰਧੂਆ ਕਲਾਂ ਵਿੱਚ ਧਨਰਾਜੀ ਨਾਂ ਦੀ ਇੱਕ ਔਰਤ ਦੇ ਘਰ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਸੋਮਵਾਰ ਨੂੰ ਕਮਰੇ ਦੀ ਛੱਤ ਅਚਾਨਕ ਡਿੱਗ ਪਈ। ਉਸ ਨੇ ਦੱਸਿਆ ਕਿ ਇਸ ਕੰਮ 'ਚ ਲੱਗੇ ਅਮਨ (15) ਅਤੇ ਗੋਵਰਧਨ (40) ਮਲਬੇ ਹੇਠ ਦੱਬ ਗਏ। ਇਨ੍ਹਾਂ ਤੋਂ ਇਲਾਵਾ ਗੋਵਰਧਨ ਦੇ 10 ਸਾਲਾ ਪੁੱਤਰ ਆਯੂਸ਼ ਅਤੇ ਕਰਮਾ ਰਾਜ (40) ਨਾਂ ਦੇ ਮਜ਼ਦੂਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਥਾਣਾ ਸਦਰ ਦੇ ਇੰਚਾਰਜ ਵਿਜੇ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਲਬੇ ਹੇਠ ਦੱਬੇ ਅਮਨ ਅਤੇ ਗੋਵਰਧਨ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਅਮਨ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਗੋਵਰਧਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਅਨੁਸਾਰ ਬਾਕੀ ਜ਼ਖਮੀ ਆਯੂਸ਼ ਅਤੇ ਕਰਮਾ ਰਾਜ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Apple ਯੂਜ਼ਰਜ਼ ਨੂੰ ਵੱਡਾ ਝਟਕਾ, ਕੰਪਨੀ ਬੰਦ ਕਰਨ ਜਾ ਰਹੀ ਇਹ ਪ੍ਰੋਡਕਟ
NEXT STORY