ਨੈਸ਼ਨਲ ਡੈਸਕ- ਇਕ ਅਨੋਖਾ ਵਿਵਾਦ ਸਾਹਮਣੇ ਆਇਆ ਹੈ, ਜੋ ਪੈਸੇ ਜਾਂ ਜ਼ਮੀਨ ਨੂੰ ਲੈ ਕੇ ਨਹੀਂ ਸਗੋਂ ਇਕ ਮੁਰਗੇ ਦੀ ਸਵੇਰੇ ਦੀ ਬਾਂਗ ਨੂੰ ਲੈ ਕੇ ਸੀ। ਇਹ ਵਿਵਾਦ ਇਕ ਬਜ਼ੁਰਗ ਵਿਅਕਤੀ ਰਾਧਾਕ੍ਰਿਸ਼ਨ ਕੁਰੂਪ ਅਤੇ ਉਨ੍ਹਾਂ ਦੇ ਗੁਆਂਢੀ ਵਿਚਾਲੇ ਹੋਇਆ। ਇਹ ਪੂਰਾ ਮਾਮਲਾ ਕੇਰਲ ਦੇ ਪਥਾਨਾਮਥਿੱਟਾ ਜ਼ਿਲ੍ਹੇ ਦੇ ਪੱਲੀਕਲ ਪਿੰਡ ਦਾ ਹੈ। ਰਾਧਾਕ੍ਰਿਸ਼ਨ ਕੁਰੂਪ ਦੀ ਪਿਛਲੇ ਕੁਝ ਸਮੇਂ ਤੋਂ ਰਾਤਾਂ ਦੀ ਨੀਂਦ ਖਰਾਬ ਹੋ ਰਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਗੁਆਂਢੀ ਅਨਿਲ ਕੁਮਾਰ ਦਾ ਮੁਰਗਾ ਹਰ ਸਵੇਰੇ 3 ਵਜੇ ਦੇ ਨੇੜੇ-ਤੇੜੇ ਬਾਂਗ ਦੇਣੀ ਸ਼ੁਰੂ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ। ਕੁਰੂਪ ਦੀ ਸਿਹਤ ਵੀ ਖਰਾਬ ਹੋ ਚੁੱਕੀ ਸੀ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਅਦੂਰ ਰੈਵੇਨਿਊ ਡਿਵਿਜ਼ਨਲ ਆਫਿਸ (ਆਰਡੀਓ) 'ਚ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਮੁਰਗੇ ਦੀ ਬਾਂਗ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੋ ਰਹੀ ਹੈ। ਅਧਿਕਾਰੀਆਂ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ 'ਤੇ ਜਾਂਚ ਸ਼ੁਰੂ ਕੀਤੀ। ਆਰਡੀਓ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪਾਇਆ ਕਿ ਮੁਰਗੇ ਨੂੰ ਘਰ ਦੀ ਉੱਪਰੀ ਮੰਜ਼ਿਲ 'ਤੇ ਰੱਖਿਆ ਗਿਆ ਸੀ, ਜਿਸ ਨਾਲ ਉਸ ਦੀ ਬਾਂਗ ਵੱਧ ਸੁਣਾਈ ਦਿੰਦੀ ਸੀ। ਅਧਿਕਾਰੀਆਂ ਨੇ ਇਸ ਸਮੱਸਿਆ ਦਾ ਹੱਲ ਲੱਭਦੇ ਹੋਏ ਗੁਆਂਢੀ ਨੂੰ ਮੁਰਗੇ ਦਾ ਸ਼ੈੱਡ ਉੱਪਰੀ ਮੰਜ਼ਿਲ ਤੋਂ ਹਟਾ ਕੇ ਘਰ ਦੇ ਦੱਖਣੀ ਹਿੱਸੇ 'ਚ ਰੱਖਣ ਦਾ ਨਿਰਦੇਸ਼ ਦਿੱਤਾ। ਇਸ ਲਈ ਅਧਿਕਾਰੀਆਂ ਨੇ 14 ਦਿਨ ਦੀ ਸਮੇਂ-ਹੱਦ ਤੈਅ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਟਰ 'ਤੇ ਸਵਾਰ ਹੋ ਕੇ ਆਏ ਲੁਟੇਰੇ! Gunpoint 'ਤੇ 97 ਲੱਖ ਰੁਪਏ ਦੀ ਨਗਦੀ ਲੁੱਟ ਕੇ ਹੋਏ ਫਰਾਰ
NEXT STORY