ਮੁੰਬਈ— ਮਹਾਰਾਸ਼ਟਰ ਦੇ ਪੂਣੇ 'ਚ ਤਲਾਕ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਕੋਰਟ 'ਚ ਤਲਾਕ ਲੈਣ ਪੁੱਜੀ ਔਰਤ ਨੇ ਇਸ ਦਾ ਕਾਰਨ ਜੋ ਦੱਸਿਆ ਉਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ। ਔਰਤ ਨੇ ਆਪਣੀ ਐਪਲੀਕੇਸ਼ਨ 'ਚ ਦੱਸਿਆ ਕਿ ਉਸ ਦਾ ਪਤੀ ਰੋਟੀ ਦਾ ਆਕਾਰ 20 ਸੈਂਟੀਮੀਟਰ ਚਾਹੁੰਦਾ ਹੈ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਇੰਜੀਨੀਅਰ ਹੈ ਅਤੇ ਹਰ ਚੀਜ਼ 'ਚ ਪਰਫੈਕਟ ਚਾਹੁੰਦਾ ਹੈ। ਜਦੋਂ ਉਸ ਦੇ ਮੁਤਾਬਕ ਕੋਈ ਚੀਜ਼ ਨਹੀਂ ਹੁੰਦੀ ਤਾਂ ਮਾਰਨ ਲੱਗਦਾ ਹੈ। ਔਰਤ ਮੁਤਾਬਕ ਉਹ ਜਦੋਂ ਵੀ ਰੋਟੀ ਖਾਣਾ ਲੱਗਦਾ ਹੈ ਤਾਂ ਪਹਿਲੇ ਉਸ ਦਾ ਆਕਾਰ ਨਾਪਦਾ ਹੈ। ਇੰਨਾ ਹੀ ਨਹੀਂ ਉਹ ਚਾਹੁੰਦਾ ਹੈ ਕਿ ਉਸ ਨੇ ਸਾਰਾ ਦਿਨ ਜੋ ਕੰਮ ਕੀਤਾ ਉਸ ਦਾ ਵੇਰਵਾ ਵੱਖ-ਵੱਖ ਰੰਗਾਂ ਦੀ ਸ਼ੀਟ 'ਚ ਤਿਆਰ ਕਰਕੇ ਉਸ ਨੂੰ ਦਿਖਾਵਾਂ।
ਜੇਕਰ ਇਕ ਦਿਨ ਵੀ ਕਿਸੇ ਕੰਮ ਦੀ ਜਾਣਕਾਰੀ ਮੈਂ ਨਾ ਦੇ ਪਾਵਾਂ ਜਾਂ ਕੋਈ ਕਾਲਮ ਛੁੱਟ ਜਾਵੇ ਤਾਂ ਗਾਲੀ-ਗਲੌਚ ਕਰਦਾ ਹੈ। ਕਈ ਵਾਰ ਤਾਂ ਉਹ ਇੰਨਾ ਹਿੰਸਕ ਹੋ ਜਾਂਦਾ ਹੈ ਤਾਂ ਉਸ 'ਤੇ ਠੰਡਾ ਪਾਣੀ ਪਾ ਕੇ ਏ.ਸੀ ਦੇ ਕਮਰੇ 'ਚ ਬੰਦ ਕਰ ਦਿੰਦਾ ਹੈ। ਔਰਤ ਨੇ ਦੱਸਿਆ ਕਿ 2008 'ਚ ਉਸ ਦਾ ਵਿਆਹ ਹੋਇਆ ਸੀ। ਦੋਹਾਂ ਦੀ ਇਕ ਬੇਟੀ ਵੀ ਹੈ। ਵਿਆਹ ਦੇ ਕੁਝ ਸਾਲ ਤੱਕ ਤਾਂ ਸਭ ਕੁਝ ਠੀਕ ਰਿਹਾ ਪਰ ਅਚਾਨਕ ਹੌਲੀ-ਹੌਲੀ ਉਸ ਦੇ ਸੁਭਾਅ 'ਚ ਬਦਲਾਅ ਆ ਗਿਆ ਅਤੇ ਘਰ 'ਚ ਤਰ੍ਹਾਂ-ਤਰ੍ਹਾਂ ਦੇ ਨਵੇਂ ਰੂਲ ਬਣਾ ਦਿੱਤੇ। ਔਰਤ ਨੇ ਕਿਹਾ ਕਿ ਆਪਣੀ ਬੇਟੀ ਕਾਰਨ ਉਹ ਮਰ ਨਹੀਂ ਸਕਦੀ ਪਰ ਅਜਿਹੇ ਹਾਲਾਤਾਂ 'ਚ ਉਸ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ।
ਸੁਪਰੀਮ ਕੋਰਟ ਨੇ ਕਮਲਾ ਮਿੱਲ ਦੇ ਮਾਲਕ ਨੂੰ ਕਿਹਾ- ਜ਼ਮਾਨਤ ਲਈ ਹੇਠਲੀ ਅਦਾਲਤ ਜਾਓ
NEXT STORY