ਨਵੀਂ ਦਿੱਲੀ— ਮੁੰਬਈ ਸਥਿਤ ਕਮਲਾ ਮਿੱਲ ਅਗਨੀਕਾਂਡ ਮਾਮਲੇ 'ਚ ਗ੍ਰਿਫਤਾਰ ਸੂਰਜਮਲ ਭੰਡਾਰੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਲਈ ਹੇਠਲੀ ਅਦਾਲਤ ਜਾਣ ਨੂੰ ਕਿਹਾ ਹੈ। ਅਦਾਲਤ ਦੇ ਇਸ ਨਿਰਦੇਸ਼ ਤੋਂ ਬਾਅਦ ਕਮਲਾ ਮਿੱਲ ਦੇ ਮਾਲਕਾਂ 'ਚੋਂ ਇਕ ਭੰਡਾਰੀ ਨੇ ਅਗਨੀਕਾਂਡ ਤੋਂ ਬਾਅਦ ਆਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸ ਕੇ ਉਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਵਾਪਸ ਲੈ ਲਈ। 29 ਦਸੰਬਰ 2017 ਨੂੰ ਹੋਏ ਅਗਨੀਕਾਂਡ 'ਚ 14 ਲੋਕ ਮਾਰੇ ਗਏ ਸਨ। ਜਸਟਿਸ ਏ.ਕੇ. ਸੀਕਰ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਭੰਡਾਰੀ ਵੱਲੋਂ ਦਾਇਰ ਬੰਦੀ ਪ੍ਰਤੱਖੀਕਰਨ (ਹੇਬੀਅਸ ਕਾਰਪਸ) ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਕਤ ਨਿਰਦੇਸ਼ ਦਿੱਤਾ। ਭੰਡਾਰੀ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਅਗਨੀਕਾਂਡ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅਤੇ ਉਸ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ।
ਅਦਾਲਤ ਨੇ ਸੁਣਵਾਈ ਦੌਰਾਨ ਆਖਰੀ ਦਿਨ ਸਵਾਲ ਕੀਤਾ ਸੀ ਕਿ ਜਦੋਂ ਇਕ ਵਿਅਕਤੀ ਨਿਆਇਕ ਹਿਰਾਸਤ 'ਚ ਹੈ ਤਾਂ ਬੰਦੀ ਪ੍ਰਤੱਖੀਕਰਨ (ਹੇਬੀਅਸ ਕਾਰਪਸ) ਪਟੀਸ਼ਨ ਕਿਵੇਂ ਦਾਇਰ ਕੀਤੀ ਜਾ ਸਕਦੀ ਹੈ। ਕਮਲਾ ਮਿੱਲ ਮੱਧ ਮੁੰਬਈ 'ਚ ਵੱਡੀ ਵਪਾਰਕ ਕੰਪਲੈਕਸ ਹੈ, ਜਿਸ 'ਚ 50 ਤੋਂ ਵਧ ਰੈਸਟੋਰੈਂਟ ਅਤੇ ਸੈਂਕੜੇ ਕਾਰਪੋਰੇਟ ਦਫ਼ਤਰ ਹਨ। ਭੰਡਾਰੀ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਰਾਜੇਂਦਰ ਪਾਟਿਲ ਅਤੇ ਉਤਕਰਸ਼ ਪਾਂਡੇ ਨਾਲ ਜਨਵਰੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨੋਂ ਫਿਲਹਾਲ ਨਿਆਇਕ ਹਿਰਾਸਤ 'ਚ ਹਨ।
ਟੈਰਰ ਫੰਡਿੰਗ : ਵਟਸਐਪ ਰਾਹੀਂ ਦੋ ਹੋਰ ਲੋਕਾਂ ਦੇ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ 'ਚ ਹੋਣ ਦੀ ਪੁਸ਼ਟੀ
NEXT STORY