ਨੈਸ਼ਨਲ ਡੈਸਕ- ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਚੋਣ ਵਿਚ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਹਲਚਲ ਮਚਾ ਦਿੱਤੀ ਹੈ, ਜਿਥੇ ਭਾਜਪਾ ਦੀ ਨਜ਼ਰ ਰਾਜਪੂਤ ਵੋਟ ਬੈਂਕ ’ਤੇ ਹੈ। ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲਿਆਨ ’ਤੇ ਰਾਜੀਵ ਪ੍ਰਤਾਪ ਰੂਡੀ ਦੀ ਜ਼ਬਰਦਸਤ ਜਿੱਤ ਸਿਰਫ ਇਕ ਕਲੱਬ ਦੀ ਚੋਣ ਤੋਂ ਕਿਤੇ ਜ਼ਿਆਦਾ ਹੈ। ਬਿਹਾਰ ’ਚ ਇਸਦਾ ਅਸਰ ਹੋਰ ਵੀ ਜ਼ਿਆਦਾ ਹੈ। ਬਿਹਾਰ ਜਾਂ ਗੁਆਂਢੀ ਸੂਬੇ ਝਾਰਖੰਡ ਤੋਂ ਇਕ ਵੀ ਰਾਜਪੂਤ ਸੰਸਦ ਮੈਂਬਰ ਨੂੰ ਕੇਂਦਰੀ ਮੰਤਰੀ ਨਹੀਂ ਬਣਾਇਆ ਗਿਆ ਹੈ।
ਰੂਡੀ ਦੀ ਜਿੱਤ ਨੇ ਉਨ੍ਹਾਂ ਨੂੰ ਇਕ ਭਾਈਚਾਰੇ ਦਾ ਪ੍ਰਤੀਕ ਬਣਾ ਦਿੱਤਾ ਹੈ ਫਿਰ ਵੀ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਸਨੇ ਉਨ੍ਹਾਂ ਦੀ ਆਪਣੀ ਕੈਬਨਿਟ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਧੁੰਦਲਾ ਕਰ ਦਿੱਤਾ ਹੈ। ਨੇੜਲੇ ਭਵਿੱਖ ਵਿਚ ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਚਰਚਾ, ਜਿਸ ਵਿਚ ਰਾਧਾ ਮੋਹਨ ਸਿੰਘ, ਰੂਡੀ ਅਤੇ ਜਨਾਰਦਨ ਸਿੰਘ ਵਰਗੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ, ਹੁਣ ਖਤਮ ਹੋ ਗਈ ਹੈ।
ਕਿਹਾ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਰਾਜਪੂਤ ਭਾਈਚਾਰੇ ਲਈ ਇਕ ‘ਵੱਡੀ ਪੇਸ਼ਕਸ਼’ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਜਾਤੀ ਸਮੀਕਰਨ ਪਹਿਲਾਂ ਤੋਂ ਹੀ ਨਾਜ਼ੁਕ ਹਨ ਅਤੇ ਰਾਜਪੂਤ-ਕੁਸ਼ਵਾਹਾ ਤਣਾਅ ਵਧ ਰਿਹਾ ਹੈ। ਦੂਜੇ ਪਾਸੇ, ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਵਿਚ ਵੀ ਘੱਟ ਰਾਜਨੀਤਿਕ ਉਥਲ-ਪੁਥਲ ਨਹੀਂ ਹੈ। ਹਾਲ ਹੀ ਵਿਚ 40 ਰਾਜਪੂਤ ਵਿਧਾਇਕ ਅਤੇ ਵਿਧਾਇਕ ਕੌਂਸਲਰ, ਜਿਨ੍ਹਾਂ ਵਿਚ ਭਾਜਪਾ ਦੇ ਲੋਕ, ਸਪਾ ਤੋਂ ਆਏ ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ, ਨੇ ਮਿਲ ਕੇ ਇਕ ਨਵਾਂ ਪਲੇਟਫਾਰਮ ‘ਕੁਰੁਮੰਚ ਪਰਿਵਾਰ’ ਬਣਾਇਆ। ਮੁੱਖ ਮੰਤਰੀ ਯੋਗੀ ਨੇ ਕਾਂਸਟੀਟਿਊਸ਼ਨ ਕਲੱਬ ਚੋਣ ਵਿਚ ਬਿਹਾਰ ਦੇ ਠਾਕੁਰ ਰੂਡੀ ਦਾ ਖੁੱਲ੍ਹਕੇ ਸਮਰਥਨ ਕੀਤਾ। ਰੂਡੀ ਦੀ ਦਿੱਲੀ ਵਿਚ ਮਾਮੂਲੀ ਜਿੱਤ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਵੱਡੇ ਨਸਲੀ ਸਮੀਕਰਨਾਂ ਨੂੰ ਜਨਮ ਦੇ ਦਿੱਤਾ ਹੈ। ਭਾਜਪਾ ਲਈ ਠਾਕੁਰਾਂ ਨੂੰ ਖੁਸ਼ ਕਰਨਾ ਜ਼ਰੂਰੀ ਅਤੇ ਅਟੱਲ ਹੋ ਗਿਆ ਹੈ।
ਮਾਤਾ ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਬੱਸ ਪੁਲ ਤੋਂ ਡਿੱਗੀ ; 1 ਦੀ ਮੌਤ, 35 ਜ਼ਖ਼ਮੀ
NEXT STORY