ਇੰਟਰਨੈਸ਼ਨਲ ਡੈਸਕ- ਫਲਾਈਟ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਮੀਰੇਟਸ ਏਅਰਲਾਈਨ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 1 ਅਕਤੂਬਰ 2025 ਤੋਂ ਆਪਣੇ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਯਾਤਰੀ ਹੁਣ ਜਹਾਜ਼ ਵਿੱਚ ਪਾਵਰ ਬੈਂਕਾਂ ਦੀ ਵਰਤੋਂ ਨਹੀਂ ਕਰ ਸਕਣਗੇ ਅਤੇ ਚਾਰਜਿੰਗ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਜ਼ਿਕਰਯੋਗ ਹੈ ਕਿ ਲਿਥੀਅਮ-ਆਇਨ ਬੈਟਰੀਆਂ ਵਾਲੇ ਪਾਵਰ ਬੈਂਕਾਂ ਤੋਂ ਅੱਗ, ਧਮਾਕੇ ਜਾਂ ਜ਼ਹਿਰੀਲੀ ਗੈਸ ਦੇ ਖ਼ਤਰੇ ਕਾਰਨ ਏਅਰਲਾਈਨ ਨੇ ਇਹ ਸਖ਼ਤ ਕਾਰਵਾਈ ਕੀਤੀ ਹੈ। ਯਾਤਰੀ ਆਪਣੇ ਨਾਲ ਸਿਰਫ਼ ਇੱਕ ਪਾਵਰ ਬੈਂਕ ਲੈ ਜਾ ਸਕਦੇ ਹਨ। ਇਸ ਪਾਵਰ ਬੈਂਕ ਦੀ ਸਮਰੱਥਾ 100 ਵਾਟ-ਆਵਰ (Wh) ਤੋਂ ਵੱਧ ਨਹੀਂ ਹੋਣੀ ਚਾਹੀਦੀ।
ਪਾਵਰ ਬੈਂਕਾਂ ਨੂੰ ਸਿਰਫ਼ ਕੈਬਿਨ ਬੈਗੇਜ (ਕੈਰੀ-ਆਨ ਬੈਗੇਜ) ਵਿੱਚ ਹੀ ਲਿਜਾਇਆ ਜਾ ਸਕਦਾ ਹੈ। ਚੈੱਕ-ਇਨ ਬੈਗੇਜ 'ਚ ਪਾਵਰ ਬੈਂਕ ਲਿਜਾਣ 'ਤੇ ਸਖ਼ਤੀ ਨਾਲ ਪਾਬੰਦੀ ਹੈ। ਸਭ ਤੋਂ ਮਹੱਤਵਪੂਰਨ ਤਬਦੀਲੀ ਇਹ ਹੈ ਕਿ ਯਾਤਰੀ ਉਡਾਣ ਦੌਰਾਨ ਆਪਣੇ ਪਾਵਰ ਬੈਂਕਾਂ ਦੀ ਵਰਤੋਂ ਜਾਂ ਚਾਰਜ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ- 'ਗਲ਼ੀ' ਦੀ ਲੜਾਈ ਨੇ ਨਿਗਲ਼ ਲਿਆ ਨੌਜਵਾਨ, ਰੋਲ਼ ਸੁੱਟਿਆ ਹੱਸਦਾ-ਵੱਸਦਾ ਪਰਿਵਾਰ
ਏਅਰਲਾਈਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਸਾਰੇ ਪਾਵਰ ਬੈਂਕਾਂ ਨੂੰ ਆਪਣੀ ਸਮਰੱਥਾ ਰੇਟਿੰਗ ਸਪਸ਼ਟ ਤੌਰ 'ਤੇ ਦੱਸਣੀ ਪਵੇਗੀ ਤੇ ਇਨ੍ਹਾਂ ਨੂੰ ਸਿਰਫ਼ ਸੀਟ ਦੇ ਹੇਠਾਂ ਜਾਂ ਸੀਟ ਦੀ ਜੇਬ ਵਿੱਚ ਹੀ ਸਟੋਰ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਓਵਰਹੈੱਡ ਲਾਕਰਾਂ ਵਿੱਚ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।
ਏਅਰਲਾਈਨ ਨੇ ਯਾਤਰੀਆਂ ਨੂੰ ਨਿੱਜੀ ਇਲੈਕਟ੍ਰਾਨਿਕ ਡਿਵਾਈਸਾਂ (PEDs) ਸਬੰਧੀ ਨਿਯਮਾਂ ਤੋਂ ਵੀ ਜਾਣੂੰ ਕਰਵਾਇਆ ਹੈ। ਇਨ੍ਹਾਂ ਨਿਯਮਾਂ ਮੁਤਾਬਕ ਯਾਤਰੀ ਵੱਧ ਤੋਂ ਵੱਧ 15 ਇਲੈਕਟ੍ਰਾਨਿਕ ਡਿਵਾਈਸਾਂ ਲੈ ਜਾ ਸਕਦੇ ਹਨ, ਜਿਨ੍ਹਾਂ ਨੂੰ ਕੈਬਿਨ ਬੈਗੇਜ ਵਿੱਚ ਵੱਖਰੇ ਤੌਰ 'ਤੇ ਪੈਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਮਾਰਟ ਬੈਗ, ਹੋਵਰਬੋਰਡ ਅਤੇ ਮਿੰਨੀ ਸੇਗਵੇ ਵਰਗੇ ਮੋਟਰਾਈਜ਼ਡ ਡਿਵਾਈਸਾਂ ਨੂੰ ਜਹਾਜ਼ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਹੈ।
ਏਅਰਲਾਈਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਹਰੇਕ ਦੇਸ਼ ਦੇ ਕਸਟਮ ਨਿਯਮਾਂ ਅਤੇ ਏਅਰਲਾਈਨ ਬੈਗੇਜ ਨੀਤੀਆਂ ਦੀ ਜਾਂਚ ਕਰਨ, ਕਿਉਂਕਿ ਇਲੈਕਟ੍ਰਾਨਿਕਸ, ਸ਼ਰਾਬ, ਸਿਗਰਟ ਅਤੇ ਦਵਾਈਆਂ ਸਬੰਧੀ ਹਰੇਕ ਦੇਸ਼ ਦੇ ਨਿਯਮ ਵੱਖ-ਵੱਖ ਹੋ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਨੇ ਭਾਜਪਾ ਨੇਤਾ ਵਿਜੇ ਮਲਹੋਤਰਾ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
NEXT STORY