ਤਿਰੂਵਨੰਤਪੁਰਮ (ਏਜੰਸੀ)— ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖਲ ਹੋਣ ਦੀ ਆਗਿਆ ਤੋਂ ਬਾਅਦ ਸਿਆਸੀ ਗਰਮਾਈ ਹੋਈ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਈ ਥਾਵਾਂ 'ਤੇ ਵਿਰੋਧ ਹੋ ਰਿਹਾ ਹੈ। ਇਸ ਦਰਮਿਆਨ ਕੇਰਲ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖਲ ਹੋਣ 'ਤੇ ਰੋਕ ਨਹੀਂ ਲਾਵੇਗੀ।
ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਣਗੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ। ਸਰਕਾਰ ਸਬਰੀਮਾਲਾ ਮੰਦਰ ਜਾਣ ਵਾਲੇ ਭਗਤਾਂ ਦੀਆਂ ਸਹੂਲਤਾਂ ਦਾ ਧਿਆਨ ਰੱਖੇਗੀ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਸਰਕਾਰ ਮਾਮਲੇ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਨਹੀਂ ਕਰੇਗੀ। ਮੁੱਖ ਮੰਤਰੀ ਵਿਜੇਯਨ ਦੇ ਇਸ ਰੁਖ਼ ਤੋਂ ਸਾਫ ਹੈ ਕਿ ਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ ਸਰਕਾਰ ਝੁੱਕਣ ਦੇ ਪੱਖ ਵਿਚ ਨਹੀਂ ਹੈ।
ਇੱਥੇ ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮ ਤਹਿਤ ਸਬਰੀਮਾਲਾ ਮੰਦਰ ਦੇ ਦਰਵਾਜ਼ੇ ਬੁੱਧਵਾਰ ਨੂੰ ਪਹਿਲੀ ਵਾਰ ਸਾਰੇ ਉਮਰ ਦੀਆਂ ਔਰਤਾਂ ਲਈ ਖੁੱਲ੍ਹਣਗੇ। ਸੁਪਰੀਮ ਕੋਰਟ ਨੇ ਹਾਲ 'ਚ ਫੈਸਲਾ ਸੁਣਾ ਕੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖਲ ਹੋਣ 'ਤੇ ਇਜਾਜ਼ਤ ਦੇ ਦਿੱਤੀ ਸੀ। ਇਸ ਤੋਂ ਬਾਅਦ ਕੇਰਲ ਵਿਚ ਸਿਆਸੀ ਘਮਾਸਾਨ ਪੈਦਾ ਹੋ ਗਿਆ।
ਪੱਛਮੀ ਬੰਗਾਲ ਦੇ ਹੁਗਲੀ 'ਚ ਬੱਸ ਨਹਿਰ 'ਚ ਡਿੱਗੀ, ਕਈ ਲੋਕ ਜ਼ਖਮੀ
NEXT STORY