ਸਹਾਰਨਪੁਰ— 13 ਸਾਲਾਂ ਦੀ ਕਿਸ਼ੋਰੀ ਦੇ ਨਾਲ ਗੁਆਂਢ ਦੇ ਹੀ ਇਕ ਨੌਜਵਾਨ ਵਲੋਂ ਚਾਰ ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਨੇੜੇ ਹੀ ਰਹਿਣ ਵਾਲਾ ਇਕ ਨੌਜਵਾਨ ਲੜਕੀ ਦੇ ਮਾਂ-ਪਿਓ ਦੇ ਬਾਹਰ ਰਹਿਣ ਦਾ ਫਾਇਦਾ ਚੁੱਕ ਕੇ ਨਾਬਾਲਗ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ। ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੀ ਇਸ ਜ਼ਬਰਦਸਤੀ ਦਾ ਉਦੋਂ ਪਤਾ ਲੱਗਿਆ ਜਦੋਂ ਲੜਕੀ ਅਚਾਨਕ ਗਰਭਵਤੀ ਹੋ ਗਈ। ਪੀੜਤ ਦੇ ਪਿਤਾ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਲੜਕੀ ਨੂੰ ਡਰਾ ਕੇ ਚਾਰ ਮਹੀਨੇ ਕੀਤਾ ਰੇਪ
ਦੇਵਬੰਦ ਤਹਿਸੀਲ ਇਲਾਕੇ ਦੇ ਇਕ ਪਿੰਡ ਨਿਵਾਸੀ 13 ਸਾਲਾਂ ਨਾਬਾਲਗ ਦੇ ਨਾਲ ਪਿੰਡ ਦੇ ਹੀ ਨੌਜਵਾਨ ਵਲੋਂ ਡਰਾ ਕੇ ਚਾਰ ਮਹੀਨਿਆਂ ਤੱਕ ਸ਼ੋਸ਼ਣ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਦਾ ਪਿਤਾ ਆਪਣੇ ਕੰਮ ਦੇ ਕਾਰਨ ਜ਼ਿਆਦਾਤਰ ਆਪਣੇ ਘਰ ਤੋਂ ਬਾਹਰ ਰਹਿੰਦਾ ਸੀ ਤੇ ਉਸ ਦੀ ਮਾਂ ਵੀ ਨੌਕਰੀ ਕਰਦੀ ਸੀ। ਇਸ ਦਾ ਫਾਇਦਾ ਚੁੱਕੇ ਹੋਏ ਗੁਆਂਢ ਦੇ ਹੀ ਇਕ ਨੌਜਵਾਨ ਨੇ ਜ਼ਬਰਦਸਤੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ।
ਦਿੱਤੀ ਜਾਨੋ ਮਾਰਨ ਦੀ ਧਮਕੀ
ਇੰਨਾਂ ਹੀ ਨਹੀਂ ਵਿਰੋਧ ਕਰਨ 'ਤੇ ਨੌਜਵਾਨ ਨੇ ਨਾਬਾਲਗ ਤੇ ਉਸ ਦੇ ਦੋ ਛੋਟੇ ਭਰਾਵਾਂ 'ਤੇ ਤੇਜ਼ਾਬ ਸੁੱਟਣ ਤੇ ਇਸ ਸਾਰੀ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਇਸ 'ਤੇ ਲੜਕੀ ਡਰ ਗਈ ਤੇ ਚਾਰ ਮਹੀਨਿਆਂ ਤੱਕ ਦੋਸ਼ੀ ਲੜਕੀ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਸਾਰਾ ਭੇਦ ਉਦੋਂ ਖੁੱਲਿਆ ਜਦੋਂ ਲੜਕੀ ਗਰਭਵਤੀ ਹੋ ਗਈ ਤੇ ਇਸ ਦਾ ਪਤਾ ਪੀੜਤ ਦੇ ਪਰਿਵਾਰ ਵਾਲਿਆਂ ਨੂੰ ਲੱਗਿਆ। ਇਸ 'ਤੇ ਜਦੋਂ ਪੀੜਤ ਲੜਕੀ ਦਾ ਪਿਤਾ ਦੋਸ਼ੀ ਦੇ ਪਰਿਵਾਰ ਵਾਲਿਆਂ ਨਾਲ ਇਸ ਸਬੰਧੀ ਗੱਲ ਕਰਨ ਉਨ੍ਹਾਂ ਦੇ ਘਰ ਗਿਆ ਤਾਂ ਉਸ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।
ਇਸ ਤੋਂ ਬਾਅਦ ਪੀੜਤ ਪਰਿਵਾਰ ਲੜਕੀ ਨੂੰ ਲੈ ਕੇ ਪੁਲਸ ਥਾਣੇ ਪਹੁੰਚਿਆਂ ਤੇ ਸਾਰੀ ਘਟਨਾ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਪੰਕਜ ਤਿਆਗੀ ਨੇ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਹੈ। ਬਿਆਨਾਂ ਦੇ ਆਧਾਰ 'ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਕੈਮਬ੍ਰਿਜ਼ ਐਨਾਲਿਟੀਕਾ ਦੇ ਸਾਬਕਾ ਕਰਮਚਾਰੀ ਨੇ ਕੀਤਾ ਖੁਲਾਸਾ, ਲਿਆ 'ਕਾਂਗਰਸ' ਦਾ ਨਾਂ
NEXT STORY