ਲੰਡਨ — ਫੇਸਬੁੱਕ ਡਾਟਾ ਲੀਕ ਮਾਮਲੇ 'ਚ ਬ੍ਰਿਟਿਸ਼ ਕੰਪਨੀ ਕੈਮਬ੍ਰਿਜ਼ ਐਨਾਲਿਟੀਕਾ (ਸੀ. ਏ.) ਦੇ ਸਾਬਕਾ ਕਰਮਚਾਰੀ ਕ੍ਰਿਸਟੋਫਰ ਵਾਇਲੀ (28) ਨੇ ਵੱਡਾ ਖੁਲਾਸਾ ਕੀਤਾ ਹੈ। ਬ੍ਰਿਟੇਨ ਦੀ ਇਕ ਸੰਸਦੀ ਕਮੇਟੀ ਦੇ ਸਾਹਮਣੇ ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਸੀ. ਏ. ਵੱਡੇ ਪੈਮਾਨੇ 'ਤੇ ਕੰਮ ਕਰ ਚੁੱਕੀ ਹੈ। ਉਸ ਦਾ ਦਫਤਰ ਉਥੇ ਵੀ ਹੈ। ਉਨ੍ਹਾਂ ਨੇ ਸੀ. ਏ. ਦੇ ਗਾਹਕਾਂ 'ਚ ਭਾਰਤੀ ਦੀ ਰਾਜਨੀਤਕ ਪਾਰਟੀ ਕਾਂਗਰਸ ਦੇ ਵੀ ਸ਼ਾਮਲ ਹੋਣ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਸੀ. ਏ. ਨੇ ਕਰੀਬ 5 ਕਰੋੜ ਫੇਸਬੁੱਕ ਯੂਜ਼ਰਾਂ ਦਾ ਡਾਟਾ ਇਕ ਐਪ ਦੇ ਜ਼ਰੀਏ ਹਾਸਲ ਕੀਤਾ ਸੀ। ਫੇਸਬੁੱਕ ਯੂਜ਼ਰਾਂ ਦੇ ਡਾਟਾ ਦਾ ਸਖਤ ਰੂਪ ਨਾਲ ਗਲਤ ਇਸਤੇਮਾਲ ਕੀਤਾ ਗਿਆ ਸੀ ਪਰ ਸੀ. ਏ. ਨੇ ਇਸ ਤੋਂ ਇਨਕਾਰ ਕੀਤਾ ਹੈ।
ਡਾਟਾ ਲੀਕ ਮਾਮਲੇ 'ਚ ਕੈਮਬ੍ਰਿਜ਼ ਐਨਾਲਿਟੀਕਾ ਦੀ ਭੂਮਿਕਾ ਦੀ ਬ੍ਰਿਟਿਸ਼ ਸੰਸਦੀ ਦੀ ਡਿਜੀਟਲ, ਕੱਲਚਰ, ਮੀਡੀਆ ਕਮੇਟੀ ਜਾਂਚ ਕਰ ਰਹੀ ਹੈ। ਕਮੇਟੀ ਦੀ ਪੁੱਛਗਿਛ 'ਚ ਮੰਗਲਵਾਰ ਨੂੰ ਵਾਇਲੀ ਨੇ ਦੱਸਿਆ, 'ਮੇਰਾ ਮੰਨਣਾ ਹੈ ਕਿ ਕਾਂਗਰਸ ਵੀ ਉਸ ਦੀ ਕਲਾਇੰਟ ਸੀ, ਪਰ ਮੈਂ ਜਾਣਦਾ ਹਾਂ ਕਿ ਉਸ ਨੇ ਸਾਰੇ ਪ੍ਰਕਾਰ ਦੇ ਪ੍ਰਾਜੈਕਟ 'ਤੇ ਕੰਮ ਕੀਤਾ ਸੀ। ਮੈਨੂੰ ਕੋਈ ਰਾਸ਼ਟਰੀ ਪ੍ਰਾਜੈਕਟ ਯਾਦ ਨਹੀਂ ਹੈ, ਪਰ ਮੈਂ ਖੇਤਰੀ ਪੱਧਰ 'ਤੇ ਜਾਣਦਾ ਹਾਂ। ਭਾਰਤ ਇੰਨਾ ਵੱਡਾ ਦੇਸ਼ ਹੈ ਕਿ ਇਸ ਦਾ ਇਕ ਰਾਜ ਬ੍ਰਿਟੇਨ ਜਿੰਨਾ ਵੱਡਾ ਹੋ ਸਕਦਾ ਹੈ। ਇਸ ਕਮੇਟੀ ਦੇ ਇਕ ਮੈਂਬਰ ਨੇ ਜਦੋਂ ਭਾਰਤ ਦੇ ਸੰਦਰਭ 'ਚ ਸਵਾਲ ਪੁੱਛੇ ਤਾਂ ਵਾਇਲੀ ਨੇ ਕਿਹਾ, 'ਭਾਰਤ ਫੇਸਬੁੱਕ ਲਈ ਵੱਡਾ ਬਾਜ਼ਾਰ ਹੈ। ਇਹ ਇਕ ਅਜਿਹਾ ਦੇਸ਼ ਹੈ ਜਿੱਥੇ ਸਿਆਸੀ ਪੱਧਰ 'ਤੇ ਵਿਰੋਧ ਅਤੇ ਅਸਥਿਰਤਾ ਦੇ ਕਈ ਮੌਕੇ ਹਨ। ਉਸ ਨੇ ਭਾਰਤ 'ਚ ਵੱਡੇ ਪੈਮਾਨੇ 'ਤੇ ਕੰਮ ਕੀਤਾ ਅਤੇ ਉਸ ਦਾ ਇਕ ਦਫਤਰ ਉਥੇ ਵੀ ਹੈ।' ਡਾਟਾ ਲੀਕ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੀ ਸੱਤਾਧਾਰੀ ਸਰਕਾਰ ਭਾਜਪਾ ਅਤੇ ਕਾਂਗਰਸ ਵਿਚਾਲੇ ਬਹਿਸ ਛਿੱੜ ਗਈ ਸੀ। ਵਾਇਲੀ ਨੇ ਕਮੇਟੀ ਨੂੰ ਭਾਰਤ ਨਾਲ ਦਸਤਾਵੇਜ਼ ਵੀ ਉਪਲੱਬਧ ਕਰਾਉਣ ਦਾ ਪ੍ਰਸਤਾਵ ਕੀਤਾ।
ਵਾਇਲੀ ਨੇ ਪੁੱਛਗਿਛ ਦੌਰਾਨ ਇਹ ਵੀ ਦੱਸਿਆ ਕਿ ਕੈਮਬ੍ਰਿਜ਼ ਐਨਾਲਿਟੀਕਾ ਦੀ ਮੂਲ ਕੰਪਨੀ ਐੱਸ. ਈ. ਐੱਸ. 'ਚ ਚੋਣ ਵਿਭਾਗ ਦੇ ਪ੍ਰਮੁੱਖ ਨੇ ਮੂਰੇਸਨ ਵੀ ਕੀਨੀਆ 'ਚ ਮੌਤ ਤੋਂ ਪਹਿਲਾਂ ਭਾਰਤ 'ਚ ਕੰਮ ਕਰ ਰਹੇ ਸਨ। ਰੋਮਾਨੀਆਈ ਨਾਗਰਿਕ ਦੀ ਕੀਨੀਆ ਦੇ ਇਕ ਹੋਟਲ 'ਚ ਸ਼ੱਕੀ ਹਾਲਾਤ 'ਚ ਜ਼ਹਿਰ ਨਾਲ ਮੌਤ ਹੋ ਗਈ ਸੀ। 'ਪਰਸਲਡਾਟਾ ਆਈ. ਓ.' ਦੇ ਸਹਿ-ਸੰਸਥਾਪਕ ਪਾਲ ਆਲਿਵਰ ਡੇਹਾਏ ਨੇ ਕਮੇਟੀ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਖਬਰਾਂ ਸੁਣੀਆਂ ਸੀ ਕਿ ਮੂਰੇਸਨ ਨੂੰ ਕੋਈ ਅਜਿਹਾ ਭਾਰਤੀ ਧਨੀ ਵਿਅਕਤੀ ਪੈਸੇ ਦੇ ਰਿਹਾ ਸੀ ਜੋ ਚਾਹੁੰਦਾ ਸੀ ਕਿ ਕਾਂਗਰਸ ਚੋਣਾਂ ਹਾਰ ਜਾਵੇ। ਡੇਹਾਏ ਨੇ ਕਿਹਾ, 'ਉਹ ਦਿਖਾਵਾ ਕਰ ਰਹੇ ਸਨ ਕਿ ਉਹ ਉਸ ਪਾਰਟੀ ਲਈ ਕੰਮ ਕਰ ਰਹੇ ਹਨ ਪਰ ਅਸਲ 'ਚ ਉਹ ਖੁਫੀਆ ਢੰਗ ਨਾਲ ਕਿਸੇ ਹੋਰ ਤੋਂ ਪੈਸੇ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਕੀਨੀਆ ਅਤੇ ਭਾਰਤ ਪੱਤਰਕਾਰਾਂ ਨੂੰ ਇਕੱਠੇ ਕੰਮ ਕਰਨਾ ਚਾਹੀਦਾ ਹੈ।
ਕੈਮਬ੍ਰਿਜ਼ ਐਨਾਲਿਟੀਕਾ ਦੇ ਸਾਬਕਾ ਕਰਮਚਾਰੀ ਕ੍ਰਿਸਟੋਫਰ ਵਾਇਲੀ ਨੇ ਬ੍ਰਿਟਿਸ਼ ਸੰਸਦੀ ਕਮੇਟੀ ਨੂੰ ਦੱਸਿਆ ਕਿ ਕੈਨੇਡਾ ਦੀ ਕੰਪਨੀ ਏਗ੍ਰੇਗੇਟਆਈਕਿਊ ਨੇ ਰਿਪਨ ਨਾਂ ਦਾ ਇਕ ਸਾਫਟਵੇਅਰ 'ਤੇ ਕੰਮ ਕੀਤਾ ਸੀ। ਸਾਲ 2016 'ਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਵੋਟਰਾਂ ਦੀ ਪਛਾਣ ਲਈ ਇਸ ਸਾਫਟਵੇਅਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵਾਇਲੀ ਨੇ ਦੱਸਿਆ ਸੀ ਕਿ ਫੇਸਬੁੱਕ ਯੂਜ਼ਰਾਂ ਦਾ ਡਾਟਾ ਇਸਤੇਮਾਲ ਸੀ. ਏ. ਨੇ ਸਖਤ ਤੌਕ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਚਾਰ ਅਭਿਆਨਾਂ ਦੇ ਦੌਰਾਨ ਕੀਤਾ ਸੀ। ਫੇਸਬੁੱਕ ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ ਡਾਟਾ ਲੀਕ ਮਾਮਲੇ 'ਚ ਬ੍ਰਿਟੇਨ ਦੇ ਸੰਸਦੀ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਗੇ। ਮੀਡੀਆ 'ਚ ਆਈਆਂ ਖਬਰਾਂ ਉਹ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ 'ਚ ਪੇਸ਼ ਹੋਣ ਲਈ ਆਪਣੇ ਚੀਫ ਟੈਕਨੀਕਲ ਅਫਸਰ ਜਾਂ ਚੀ ਪ੍ਰੋਡੱਕਟ ਅਫਸਰ ਨੂੰ ਭੇਜ ਸਕਦੇ ਹਨ।
ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸ਼ਾਦ ਨੇ ਮੰਗਲਵਾਰ ਨੂੰ ਕਿਹਾ ਕਿ ਕੈਮਬ੍ਰਿਜ਼ ਐਨਾਲਿਟੀਕਾ ਦੇ ਸਾਬਕਾ ਕਰਮਚਾਰੀ ਦੇ ਦਾਅਵੇ 'ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕਾਂਗਰਸ ਉਸ ਦਾ ਗਾਹਕ ਸੀ। ਰਾਹੁਲ ਗਾਂਧੀ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਉਨ੍ਹਾਂ ਦਾ ਰਾਜ-ਫਾਸ਼ ਹੋ ਗਿਆ ਹੈ। ਲਿਹਾਜ਼ਾ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਹੁਣ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਗਵਾਹੀ ਨਾਲ ਉਹ ਗਲ ਸਾਬਤ ਹੋ ਗਈ ਹੈ ਜੋ ਭਾਜਪਾ ਪਹਿਲੇ ਦਿਨ ਤੋਂ ਕਹਿ ਰਹੀ ਸੀ। ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ਉਸ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਭਾਜਪਾ ਨੇ ਇਸ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ।
ਆਧਾਰ ਕਾਰਡ ਦੇ ਡਾਟਾ ਨੂੰ ਲੈ ਕੇ ਸੁਰੱਖਿਆ ਇੰਤਜ਼ਾਮ ਪੂਰੇ ਨਹੀਂ : ਸੁਪਰੀਮ ਕੋਰਟ
NEXT STORY