ਸ਼੍ਰੀਨਗਰ - ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਦੇ ਅਗਵਾਈ ਵਾਲੀ ਗੁਪਕਾਰ ਗੱਠਜੋੜ ਤੋਂ ਸੱਜਾਦ ਲੋਨ ਦੀ ਪਾਰਟੀ ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਵੱਖ ਹੋ ਗਈ ਹੈ। ਸੱਜਾਦ ਲੋਨ ਨੇ ਅਬਦੁੱਲਾ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, ''ਅਸੀਂ ਗੱਠਜੋੜ ਤੋਂ ਵੱਖ ਹੋ ਰਹੇ ਹਾਂ, ਇਸ ਦੇ ਉਦੇਸ਼ਾਂ ਤੋਂ ਨਹੀਂ।''
ਲੋਨ ਦੇ ਇਸ ਫੈਸਲੇ ਤੋਂ ਬਾਅਦ ਬੀਜੇਪੀ ਨੇ ਗੱਠਜੋੜ 'ਤੇ ਨਿਸ਼ਾਨਾ ਸਾਧਿਆ ਹੈ। ਬੀਜੇਪੀ ਦੇ ਸੀਨੀਅਰ ਨੇਤਾ ਰਾਮ ਸ੍ਰੀ ਕਿਸ਼ਨ ਨੇ ਕਿਹਾ ਕਿ ਗੁਪਕਾਰ ਗੱਠਜੋੜ ਵਿੱਚ ਦਰਾਰ ਪੈਣ ਲੱਗ ਗਈ ਹੈ।
ਕੁੱਝ ਮਹੀਨੇ ਪਹਿਲਾਂ ਧਾਰਾ 370 ਅਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਦੇ ਹੋਏ ਗੁਪਕਾਰ ਗੱਠਜੋੜ ਦਾ ਐਲਾਨ ਕੀਤਾ ਗਿਆ ਸੀ। ਇਸ ਗੱਠਜੋੜ ਵਿੱਚ ਨੈਸ਼ਨਲ ਕਾਨਫਰੰਸ ਅਤੇ ਮਹਿਬੂਬਾ ਮੁਫਤੀ ਦੀ ਪੀਡੀਪੀ ਸ਼ਾਮਲ ਹੈ।
ਦੱਸ ਦਈਏ ਕਿ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਕੀਤਾ ਸੀ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਅਤੇ ਲੱਦਾਖ) ਵਿੱਚ ਵੰਡ ਦਿੱਤਾ ਸੀ। ਇਸ ਕਦਮ ਦਾ ਸਥਾਨਕ ਦਲ ਸਖਤ ਵਿਰੋਧ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਰਾਹੁਲ ਵਲੋਂ ‘ਖੇਤੀ ਕਾ ਖੂਨ’ ਬੁਕਲੇਟ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹੁਤ ਪਿਆਰ ਹੈ’
NEXT STORY