ਨਵੀਂ ਦਿੱਲੀ— 1984 ਸਿੱਖ ਦੰਗਿਆਂ 'ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਂਗਰਸ ਲਈ ਕਦੇ ਖੁਸ਼ੀ ਕਦੇ ਗਮ ਵਾਲੀ ਸਥਿਤੀ ਬਣ ਗਈ ਹੈ। ਭਾਜਪਾ ਨੇ ਦੰਗੇ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਦੇ ਕਾਂਗਰਸ ਦੇ ਫੈਸਲੇ 'ਤੇ ਸਵਾਲ ਚੁੱਕਿਆ ਤਾਂ ਕਾਂਗਰਸ ਵੱਲੋਂ ਦਿਗਵਿਜੇ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਜੇਤਲੀ ਜੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਜ਼ਿਕਰਯੋਗ ਹੈ ਕਿ ਕਮਲਨਾਥ ਸੋਮਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਦਰਅਸਲ ਫੈਸਲਾ ਆਉਣ ਤੋਂ ਬਾਅਦ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ,''ਫੈਸਲਾ ਉਸ ਦਿਨ ਆਇਆ ਹੈ, ਜਦੋਂ ਸਿੱਖ ਸਮਾਜ ਜਿਸ ਦੂਜੇ ਨੇਤਾ ਨੂੰ ਦੋਸ਼ੀ ਮੰਨਦਾ ਹੈ, ਕਾਂਗਰਸ ਉਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾ ਰਹੀ ਹੈ।'' ਇਸ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਭਾਜਪਾ 'ਤੇ ਪਲਟਵਾਰ ਕੀਤਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਅਰੁਣ ਜੇਤਲੀ ਜੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਕਮਲਨਾਥ ਜੀ 'ਤੇ ਨਾ ਤਾਂ ਇਸ ਮਾਮਲੇ 'ਚ ਕੋਈ ਐੱਫ.ਆਈ.ਆਰ. ਹੈ ਨਾ ਚਾਰਜਸ਼ੀਟ ਹੈ ਅਤੇ ਨਾ ਕਿਸੇ ਅਦਾਲਤ 'ਚ ਕੋਈ ਸ਼ਿਕਾਇਤ ਹੈ। 91 ਤੋਂ ਕੇਂਦਰ 'ਚ ਮੰਤਰੀ ਰਹੇ ਉਦੋਂ ਤੁਹਾਨੂੰ ਕੋਈ ਨਾਰਾਜ਼ਗੀ ਨਹੀਂ ਸੀ, ਹੁਣ ਤੁਹਾਨੂੰ ਕੀ ਹੋ ਗਿਆ?''
ਇਸ ਤੋਂ ਪਹਿਲਾਂ ਜੇਤਲੀ ਨੇ ਕਿਹਾ ਕਿ ਕਾਂਗਰਸ 1984 ਦੀ ਸੱਚਾਈ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ ਸੀ, ਜਦੋਂ ਕਿ ਐੱਨ.ਡੀ.ਏ. ਨੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕੀਤੀ ਹੈ। ਸੋਮਵਾਰ ਨੂੰ ਫੈਸਲਾ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੇਤਲੀ ਨੇ ਕਿਹਾ,''ਅੱਜ ਜੋ ਫੈਸਲਾ ਆਇਆ ਹੈ, ਅਸੀਂ ਐੱਨ.ਡੀ.ਏ. ਵੱਲੋਂ ਇਸ ਦਾ ਸਵਾਗਤ ਕਰਦੇ ਹਨ। 1984 ਨਾਲ ਵੱਡਾ ਨਰਸੰਹਾਰ ਇਸ ਦੇਸ਼ ਨੇ ਕਦੇ ਨਹੀਂ ਦੇਖਿਆ। ਮਾਸੂਮਾਂ, ਬਜ਼ੁਰਗਾਂ ਅਤੇ ਔਰਤਾਂ ਦਾ ਕਤਲ ਹੋਇਆ।'' ਉਨ੍ਹਾਂ ਨੇ ਕਿਹਾ ਕਿ ਸਿੱਖ ਦੰਗਿਆਂ ਦਾ ਦਾਗ਼ ਕਾਂਗਰਸ ਦੇ ਦਾਮਨ ਤੋਂ ਕਦੇ ਸਾਫ਼ ਨਹੀਂ ਹੋਵੇਗਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸੱਜਣ ਕੁਮਾਰ ਸਿੱਖ ਦੰਗਿਆਂ ਦਾ ਪ੍ਰਤੀਕ ਬਣ ਚੁਕੇ ਸਨ। ਇਸ ਤੋਂ ਬਾਅਦ ਵੀ ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਬਚਾਉਣ ਦਾ ਪੂਰਾ ਕੋਸ਼ਿਸ਼ ਕੀਤੀ ਅਤੇ ਉਹ ਇਸ ਨੂੰ ਕਵਰਅੱਪ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ 2 ਵਾਰ ਪਹਿਲਾਂ ਵਾਜਪੇਈ ਅਤੇ ਫਿਰ ਮੋਦੀ ਸਰਕਾਰ 'ਚ ਨਿਰਪੱਖਤਾ ਨਾਲ ਜਾਂਚ ਹੋਈ ਅਤੇ ਹੁਣ ਜਾ ਕੇ ਸਜ਼ਾ ਮਿਲਣੀ ਸ਼ੁਰੂ ਹੋਈ ਹੈ। ਜੇਤਲੀ ਨੇ ਕਿਹਾ ਕਿ 84 ਦੰਗਿਆਂ ਦਾ ਫੈਸਲਾ ਭਾਵੇਂ ਦੇਰੀ ਨਾਲ ਆਇਆ ਹੋਵੇ ਪਰ ਨਿਆਂ ਮਿਲਣਾ ਸ਼ੁਰੂ ਹੋ ਗਿਆ ਹੈ।
43 ਕਰੋੜ ਦੇ ਫਰਜ਼ੀ GST ਬਿੱਲ ਬਣਾਉਣ ਦੇ ਮਾਮਲੇ 'ਚ ਔਰਤ ਨੂੰ ਲੱਗੀਆਂ ਹੱਥਕੜੀਆਂ
NEXT STORY