ਮੁੰਬਈ - ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਅੱਜ ਨਵਾਂ ਮੋੜ ਸਾਹਮਣੇ ਆਇਆ ਹੈ। ਐੱਨ.ਸੀ.ਬੀ. ਨੇ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਜ਼ੋਨਲ ਅਧਿਕਾਰੀ ਸਮੀਰ ਵਾਨਖੇੜੇ ਨੂੰ ਜਾਂਚ ਤੋਂ ਹਟਾ ਦਿੱਤਾ ਹੈ। ਆਰੀਅਨ ਖਾਨ ਡਰੱਗਜ਼ ਮਾਮਲੇ ਵਿੱਚ ਸਮੀਰ ਵਾਨਖੇੜੇ 'ਤੇ 8 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਵਾਨਖੇੜੇ ਨੂੰ ਹਟਾਏ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ ਸੀਨੀਅਰ ਪੁਲਸ ਅਧਿਕਾਰੀ ਸੰਜੇ ਸਿੰਘ ਦੀ ਅਗਵਾਈ ਵਿੱਚ ਐੱਸ.ਆਈ.ਟੀ. ਨੂੰ ਸੌਂਪੀ ਗਈ ਹੈ।
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੇ ਦੋਸ਼ਾਂ ਤੋਂ ਬਾਅਦ ਵਾਨਖੇੜੇ ਇੱਕ ਵੱਡੇ ਵਿਵਾਦ ਦੇ ਕੇਂਦਰ ਵਿੱਚ ਰਹੇ ਹਨ। ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਆਰੀਅਨ ਖਾਨ ਮਾਮਲੇ ਵਿੱਚ ਐੱਨ.ਸੀ.ਬੀ. ਦੇ ਗਵਾਹ ਪ੍ਰਭਾਕਰ ਸੈੱਲ ਨੇ ਉਨ੍ਹਾਂ ਦੇ ਰਿਕਾਰਡ ਅਤੇ ਮਾਮਲਿਆਂ ਨੂੰ ਸੰਭਾਲਣ 'ਤੇ ਸਵਾਲ ਚੁੱਕੇ।
ਮੁੰਬਈ ਕਰੂਜ਼ ਡਰੱਗਜ਼ ਮਾਮਲੇ ਦੀ ਜਾਂਚ ਤੋਂ ਸਮੀਰ ਵਾਨਖੇੜੇ ਨੂੰ ਹਟਾਏ ਜਾਣ ਦੇ ਤੁਰੰਤ ਬਾਅਦ ਐੱਨ.ਸੀ.ਪੀ. ਨੇਤਾ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਦੀ ਪ੍ਰਤੀਕਿਰਿਆ ਆਈ ਹੈ। ਨਵਾਬ ਮਲਿਕ ਨੇ ਟਵੀਟ ਕੀਤਾ ਕਿ ਆਰੀਅਨ ਖਾਨ ਮਾਮਲੇ ਸਮੇਤ 5 ਮਾਮਲਿਆਂ ਤੋਂ ਸਮੀਰ ਵਾਨਖੇੜੇ ਨੂੰ ਹਟਾਇਆ ਗਿਆ। ਕੁਲ 26 ਮਾਮਲੇ ਹਨ ਜਿਨ੍ਹਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਇਹ ਤਾਂ ਸਿਰਫ ਸ਼ੁਰੂਆਤ ਹੈ... ਇਸ ਸਿਸਟਮ ਨੂੰ ਸਾਫ਼ ਕਰਨ ਲਈ ਅਜੇ ਬਹੁਤ ਕੁੱਝ ਕਰਨਾ ਹੈ ਅਤੇ ਅਸੀਂ ਕਰਾਂਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਲਈ ਪਾਣੀ ਦਾ ਛਿੜਕਾਅ ਕਰ ਰਹੀ ਦਿੱਲੀ ਸਰਕਾਰ
NEXT STORY