ਪਟਨਾ/ਅੰਮ੍ਰਿਤਸਰ (ਕਮਲ,ਛੀਨਾ)- ਕੁਝ ਮਹੀਨੇ ਪਹਿਲਾਂ ‘ਤਨਖ਼ਾਹੀਆ’ ਕਰਾਰ ਦਿੱਤੇ ਗਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਦੀ ਮੁੜ ਸੇਵਾ ਬਹਾਲੀ ਦੀ ਸੂਚਨਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਗੌਹਰ ਨੂੰ ਪੰਜ ਪਿਆਰੇ ਸਾਹਿਬਾਨ ਵਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਭਾਈ ਬਲਦੇਵ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ।
ਇਹ ਵੀ ਪੜ੍ਹੋ- ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ
ਜਦੋਂ ਰਣਜੀਤ ਸਿੰਘ ਗੌਹਰ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਨ੍ਹਾਂ ਦਾ ਸੰਗਤ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਉਨ੍ਹਾਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ। ਸੰਗਤ ਵੱਲੋਂ ਕਿਹਾ ਗਿਆ ਕਿ ਤਨਖ਼ਾਹੀਆ ਕਰਾਰ ਦਿੱਤੇ ਜਾਣ ਵਾਲੇ ਜਥੇਦਾਰ ਨੂੰ ਅਸੀਂ ਮੁੜ ਸੇਵਾ ਨਹੀਂ ਕਰਨ ਦੇਵਾਂਗੇ। ਦਰਅਸਲ ਬੋਰਡ ਵੱਲੋਂ ਜਥੇਦਾਰ ਗੌਹਰ ’ਤੇ ਲੱਗੇ ਦੋਸ਼ਾਂ ਬਾਰੇ ਲਿਖਤੀ ਰਿਪੋਰਟ ਮੰਗੀ ਗਈ ਸੀ ਪਰ ਪੰਜ ਪਿਆਰਿਆਂ ’ਚੋਂ ਭਾਈ ਸੁਖਦੇਵ ਸਿੰਘ ਅਤੇ ਭਾਈ ਦਲੀਪ ਸਿੰਘ ਨੇ ਲਿਖਤੀ ਰਿਪੋਰਟ ਦਿੱਤੀ ਸੀ। ਇਸ ਰਿਪੋਰਟ ’ਚ ਕਿਹਾ ਗਿਆ ਕਿ ਉਨ੍ਹਾਂ ਕੋਲ ਜਥੇਦਾਰ ਗੌਹਰ ਖ਼ਿਲਾਫ਼ ਕੋਈ ਸਬੂਤ ਨਹੀਂ ਹਨ। ਬੋਰਡ ਵੱਲੋਂ ਗੌਹਰ ਨੂੰ ਮੁੜ ਸੇਵਾ ਸੰਭਾਲਣ ਲਈ ਪਿਛਲੇ ਦਿਨੀਂ ਚਿੱਠੀ ਲਿਖੀ ਗਈ ਸੀ।
ਇਹ ਵੀ ਪੜ੍ਹੋ- ਪੰਜ ਪਿਆਰਿਆਂ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਥੇਦਾਰ ਨੂੰ 24 ਨੂੰ ਹਾਜ਼ਰ ਹੋਣ ਦੇ ਹੁਕਮ, ਜਾਣੋ ਕਿਉਂ
ਕੀ ਲੱਗੇ ਸਨ ਜਥੇਦਾਰ ਗੌਹਰ ’ਤੇ ਇਲਜ਼ਾਮ
ਦੱਸਣਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ’ਤੇ ਗੁਰੂ ਘਰ ਦੇ ਪ੍ਰੇਮੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਭੇਟ ਕੀਤੇ ਗਏ ਬੇਸ਼ਕੀਮਤੀ ਸਾਮਾਨ ’ਚ ਹੇਰਾ-ਫੇਰੀ ਕਰਨ ਦਾ ਇਲਜ਼ਾਮ ਲੱਗਾ ਸੀ। ਉਨ੍ਹਾਂ ਨੇ ਸੋਨੇ ਦੀ ਕਲਗੀ, ਪੰਘੂੜਾ ਸਾਹਿਬ ਸਮੇਤ ਕਰੀਬ 5 ਕਰੋੜ ਤੋਂ ਵੱਧ ਸੰਪਤੀ ਦਾਨ ਦਿੱਤੀ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ ਸਨ। ਦਾਨਕਰਤਾ ਨੇ ਸਿੱਧੇ ਤੌਰ ’ਤੇ ਜਥੇਦਾਰ ਨੂੰ ਦੋਸ਼ੀ ਠਹਿਰਾਇਆ ਸੀ।
ਇਹ ਵੀ ਪੜ੍ਹੋ- ਜਲੰਧਰ ਦੇ ਡਾ. ਸਮਰਾ ਵਲੋਂ ਚੜ੍ਹਾਏ ਸਿਰੀ ਸਾਹਿਬ ਤੇ ਪੀੜ੍ਹਾ ਸਾਹਿਬ ਵਿਵਾਦਾਂ ਦੇ ਘੇਰੇ ’ਚ
ਵੰਦੇ ਭਾਰਤ ਸਮੇਤ ਕਈ ਹੋਰ ਟਰੇਨਾਂ ਨਾਲ ਟਕਰਾ ਰਹੇ ਹਜ਼ਾਰਾਂ ਜਾਨਵਰ, ਰੇਲਵੇ ਨੇ ਲਿਆ ਇਹ ਵੱਡਾ ਫ਼ੈਸਲਾ
NEXT STORY