ਰਾਮਪੁਰ (ਯੂ. ਐੱਨ.ਆਈ.) – ਉਤਰ ਪ੍ਰਦੇਸ਼ ’ਚ ਰਾਮਪੁਰ ਦੇ ਭੋਟ ਖੇਤਰ ’ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿੰਡ ’ਚ ਸੈਨੀਟਾਈਜ਼ੇਸ਼ਨ ਕਰ ਰਹੇ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਮੂੰਹ ’ਚ ਕੀਟਨਾਸ਼ਕ ਛਿੜਕ ਕੇ ਹੱਤਿਆ ਕਰਨ ਵਾਲੇ ਲੋਕਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਮੁਤੀਆਪੁਰਾ ਪਿੰਡ ਵਾਸੀ ਹਰੀਸ਼ ਸ਼ੰਕਰ ਨੇ ਰਿਪੋਰਟ ਦਰਜ ਕਰਵਾਈ ਕਿ 14 ਅਪ੍ਰੈਲ ਨੂੰ ਉਸਦਾ ਭਰਾ ਕੁੰਵਰਪਾਲ 19 ਆਪਣੇ ਸਾਥੀ ਹੁਲਾਸੀ ਨਾਲ ਪੇਮਪੁਰ ਪਿੰਡ ’ਚ ਕੀਟਨਾਸ਼ਕ ਦਾ ਛਿੜਕਾਅ ਕਰ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀ ਇੰਦਪਾਲ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਉਸ ਉਪਰ ਕੀਟਨਾਸ਼ਕ ਦੇ ਛਿੱਟੇ ਪੈ ਗਏ। ਇਸ ਤੋਂ ਗੁੱਸੇ ’ਚ ਆਏ ਇੰਦਰਪਾਲ ਨੇ ਆਪਣੇ 4 ਸਾਥੀਆਂ ਦੀ ਮਦਦ ਨਾਲ ਉਸਦੀ ਕੁੱਟਮਾਰ ਕਰ ਦਿੱਤੀ ਅਤੇ ਕੁੰਵਰਪਾਲ ਦੇ ਮੂੰਹ ’ਚ ਜ਼ਬਰਦਸਤੀ ਕੀਟਨਾਸ਼ਕ ਦਾ ਛਿੜਕਾਅ ਕਰ ਦਿੱਤਾ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।
ਆਗਰਾ ਪੁਲਸ ਦਾ ਅਨੋਖਾ ਅੰਦਾਜ, ਲਾਕਡਾਊਨ ਤੋੜਨ ਵਾਲਿਆਂ ਨੂੰ ਪਿਲਾ ਰਹੀ ਜੂਸ
NEXT STORY