ਆਗਰਾ-ਕੋਰੋਨਾਵਾਇਰਸ ਦੇ ਕਾਰਨ ਪੂਰੇ ਦੇਸ਼ 'ਚ ਲਾਕਡਾਊਨ ਲੱਗਾ ਹੋਇਆ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਲਾਕਡਾਊਨ ਦੇ ਉਲੰਘਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਸਖਤਾਈ ਨਾਲ ਵੀ ਪਾਲਣ ਕਰਵਾਇਆ ਜਾ ਰਿਹਾ ਹੈ ਪਰ ਕਈ ਥਾਵਾਂ 'ਤੇ ਪੁਲਸ ਅਨੋਖੇ ਢੰਗ ਅਪਣਾ ਕੇ ਵੀ ਲਾਕਡਾਊਨ ਦਾ ਪਾਲਣ ਕਰਵਾ ਰਹੀ ਹੈ। ਅਜਿਹਾ ਹੀ ਅਨੋਖਾ ਢੰਗ ਉੱਤਰ ਪ੍ਰਦੇਸ਼ 'ਚ ਆਗਰਾ ਪੁਲਸ ਨੇ ਅਪਣਾਇਆ ਹੈ।
ਦਰਅਸਲ ਇੱਥੇ ਆਗਰਾ ਪੁਲਸ ਲਾਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ ਪਾਣੀ ਅਤੇ ਜੂਸ ਪਿਲਾ ਰਹੀ ਅਤੇ ਇਸ ਤੋਂ ਬਾਅਦ ਲੋਕਾਂ ਨੂੰ ਚਿਤਾਵਨੀ ਵੀ ਦੇ ਰਹੀ ਹੈ।ਇਸ ਦੇ ਨਾਲ ਹੀ ਪੁਲਸ ਕਹਿ ਰਹੀ ਹੈ ਕਿ ਦੋਬਾਰਾ ਸੜਕ 'ਤੇ ਨਿਕਲੇ ਤਾਂ ਵਾਹਨ ਜਬਤ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਨਵਾਂ ਢੰਗ ਅਪਣਾ ਲੋਕਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਲਾਕਡਾਊਨ : ਯੋਗੀ ਸਰਕਾਰ ਨੇ UP ਪੁੱਜੇ 5 ਲੱਖ ਮਜ਼ਦੂਰਾਂ ਨੂੰ ਰੋਜ਼ਗਾਰ ਦਿਵਾਉਣ ਦੀ ਕੀਤੀ ਪਹਿਲ
NEXT STORY