ਨਵੀਂ ਦਿੱਲੀ (ਭਾਸ਼ਾ)- ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਸੀਨੀਅਰ ਅਧਿਕਾਰੀ ਸੰਜੇ ਅਰੋੜਾ ਨੇ ਸੋਮਵਾਰ ਨੂੰ ਦਿੱਲੀ ਪੁਲਸ ਦੇ ਕਮਿਸ਼ਨਰ ਅਹੁਦੇ ਦਾ ਕੰਮ ਸੰਭਾਲਿਆ। ਅਧਿਕਾਰੀਆਂ ਨੇ ਇਹ ਜਾਮਕਾਰੀ ਦਿੱਤੀ। ਅਰੋੜਾ ਨੇ ਇੱਥੇ ਜੈ ਸਿੰਘ ਮਾਰਗ ਸਥਿਤ ਦਿੱਲੀ ਪੁਲਸ ਹੈੱਡ ਕੁਆਰਟਰ ਪਹੁੰਚਣ 'ਤੇ ਪੁਲਸ ਫ਼ੋਰਸ ਨੇ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿੱਤਾ। ਅਰੋੜਾ ਇਸ ਤੋਂ ਪਹਿਲਾਂ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸਨ। 1984 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਰਾਕੇਸ਼ ਅਸਥਾਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ 57 ਸਾਲਾ ਅਰੋੜਾ ਨੂੰ ਐਤਵਾਰ ਨੂੰ ਦਿੱਲੀ ਪੁਲਸ ਦਾ ਕਮਿਸ਼ਨਰ ਨਿਯੁਕਤ ਕੀਤਾ ਸੀ।
ਦਿੱਲੀ ਪੁਲਸ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਦੀ ਹੈ ਅਤੇ ਇਸ ਦੇ ਅਧਿਕਾਰੀ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਏ.ਜੀ.ਐੱਮ.ਯੂ.ਟੀ.) ਕੈਡਰ ਤੋਂ ਹੁੰਦੇ ਹਨ। ਅਰੋੜਾ ਨੇ ਤਾਮਿਲਨਾਡੂ ਪੁਲਸ ਦੇ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਦੇ ਪੁਲਸ ਸੁਪਰਡੈਂਟ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ, ਜਿਸ ਦਾ ਗਠਨ ਚੰਦਨ ਤਸਕਰ ਵੀਰੱਪਨ ਨੂੰ ਫੜਨ ਲਈ ਕੀਤਾ ਗਿਆ ਸੀ ਅਤੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਬਹਾਦਰੀ ਲਈ ਮੁੱਖ ਮੰਤਰੀ ਦੇ ਵੀਰਤਾ ਤਮਗੇ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ 2002 ਅਤੇ 2004 ਦਰਮਿਆਨ ਕੋਇੰਬਟੂਰ ਦੇ ਪੁਲਸ ਕਮਿਸ਼ਨਰ ਦੇ ਰੂਪ 'ਚ ਕੰਮ ਕੀਤਾ। ਅਰੋੜਾ ਨੂੰ ਪਿਛਲੇ ਸਾਲ ਅਗਸਤ 'ਚ ਆਈ.ਟੀ.ਬੀ.ਪੀ. ਦਾ ਡਾਇਰੈਕਟਰ ਜਨਰਲ (ਡੀ.ਜੀ.) ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਸੰਜੇ ਅਰੋੜਾ ਹੋਣਗੇ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ, ਰਾਕੇਸ਼ ਅਸਥਾਨਾ ਦੀ ਲੈਣਗੇ ਜਗ੍ਹਾ
ਦਿੱਲੀ ਸਰਕਾਰ ਨੇ ਦੇਸੀ ਸ਼ਰਾਬ ਵਿਕ੍ਰੇਤਾਵਾਂ ਦਾ ਲਾਇਸੈਂਸ 30 ਸਤੰਬਰ ਤੱਕ ਵਧਾਇਆ
NEXT STORY