ਨਵੀਂ ਦਿੱਲੀ— ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦਾ ਸਾਹਮਣਾ ਕਰਨ ਦੇ ਕੁਝ ਦਿਨ ਬਾਅਦ ਨਵੀਂ ਰਣਨੀਤੀ ਤਿਆਰ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੀਨੀਅਰ ਨੇਤਾ ਸੰਜੇ ਸਿੰਘ ਨੂੰ ਓਡਿਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਇਕਾਈਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਦੇ ਇਕ ਬਿਆਨ ਅਨੁਸਾਰ ਪਾਰਟੀ ਦੀ ਰਾਜਨੀਤਕ ਮਾਮਲਿਆ ਂ ਦੀ ਕਮੇਟੀ ਦੀ ਇਕ ਬੈਠਕ ਵਿਚ ਇਹ ਫੈਸਲਾ ਲਿਆ। ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਇਹ ਬੈਠਕ ਹੋਈ। ਸੰਜੇ ਸਿੰਘ ਜਲਦ ਹੀ ਓਡਿਸ਼ਾ ਦਾ ਦੌਰਾ ਕਰਨਗੇ ਅਤੇ ਸੂਬੇ ਵਿਚ ਪਾਰਟੀ ਮੈਂਬਰਾਂ ਦੇ ਨਾਲ ਬੈਠਕ ਕਰਨਗੇ।
ਕਾਂਗਰਸ ਨੇਤਾ ਦਾ ਦਾਅਵਾ, '10 ਜੂਨ ਤੋਂ ਬਾਅਦ ਨਹੀਂ ਰਹੇਗੀ ਕਰਨਾਟਕ ਸਰਕਾਰ'
NEXT STORY