ਬੈਂਗਲੁਰੂ— ਕਰਨਾਟਕ 'ਚ ਸੱਤਾਧਾਰੀ ਕਾਂਗਰਸ-ਜੇਡੀਐੱਸ ਗਠਜੋੜ ਸਰਕਾਰ ਦੀ ਪ੍ਰੇਸ਼ਾਨੀਆਂ ਵੱਲ ਵਧਦੇ ਹੋਏ ਕਾਂਗਰਸ ਨੇਤਾ ਦੇ ਐੱਨ. ਰਜੰਨਾ ਨੇ ਸੋਮਵਾਰ ਨੂੰ ਉਪ ਮੁੱਖ ਮੰਤਰੀ ਜੀ ਪ੍ਰਮੇਸ਼ਵਰ 'ਤੇ ਤਿਖਾ ਨਿਸ਼ਾਨਾ ਵਿੰਨਿਆ ਤੇ ਦਾਅਵਾ ਕੀਤਾ ਕਿ ਸੂਬੇ ਦੀ ਮੌਜੂਦਾ ਗਠਜੋੜ ਸਰਕਾਰ 10 ਜੂਨ ਤੋਂ ਬਾਅਦ ਨਹੀਂ ਰਹੇਗੀ। ਪ੍ਰਮੇਸ਼ਵਰ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਰਜੰਨਾ ਨੇ ਕਿਹਾ, 'ਇਹ ਸਰਕਾਰ ਹੁਣ ਤਕ ਡਿੱਗ ਗਈ ਹੁੰਦੀ। ਮੈਨੂੰ ਪਤਾ ਲੱਗਾ ਹੈ ਕਿ ਕਿ ਨਰਿੰਦਰ ਮੋਦੀ 30 ਮਈ ਨੂੰ ਸਹੁੰ ਲੈ ਰਹੇ ਹਨ, ਅਜਿਹੇ 'ਚ ਉਨ੍ਹਾਂ ਦੀ ਪਾਰਟੀ 'ਚ ਫੈਸਲਾ ਕੀਤਾ ਗਿਆ ਹੈ ਕਿ ਕੁਝ ਵੀ ਨਹੀਂ ਕੀਤਾ ਜਾਵੇ।'' ਉਨ੍ਹਾਂ ਕਿਹਾ, 'ਇਹ ਸਰਕਾਰ ਜ਼ਿਆਦਾ ਤੋਂ ਜ਼ਿਆਦਾ 10 ਜੂਨ ਤਕ ਰਹੇਗੀ।'' ਸਾਬਕਾ ਵਿਧਾਇਕ ਟੂਮਕੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਕਰਨਾਟਕ 'ਚ ਸੱਤਾਧਾਰੀ ਕਾਂਗਰਸ-ਜੇਡੀਐੱਸ ਗਠਜੋੜ ਸਰਕਾਰ ਨੂੰ ਬਚਾਉਣ ਦੇ ਟੀਚੇ ਨਾਲ ਪ੍ਰਦੇਸ਼ ਕੈਬਨਿਟ 'ਚ ਫੇਰਬਦਲ ਦੀ ਚਰਚਾ ਦੌਰਾਨ ਚੋਟੀ ਦੇ ਅਧਿਕਾਰਕ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਇਸ 'ਚ ਕੁਝ ਸਮਾਂ ਲੱਗ ਸਕਦਾ ਹੈ ਕਿਉਂਕਿ ਤੌਰ ਤਰੀਕਿਆਂ ਨੂੰ ਹਾਲੇ ਆਖਰੀ ਰੂਪ ਨਹੀਂ ਦਿੱਤਾ ਜਾਣਾ ਹੈ। ਅਜਿਹੀਆਂ ਖਬਰਾਂ ਹਨ ਕਿ ਕੁਝ ਮੰਤਰੀਆਂ ਨੂੰ ਹਟਣ ਲਈ ਕਿਹਾ ਜਾ ਸਕਦਾ ਹੈ ਤਾਂਕਿ ਅਸੰਤੁਸ਼ਟ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕੇ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਪਹਿਲਾਂ ਤਿੰਨ ਖਾਲੀ ਥਾਵਾਂ ਨੂੰ ਭਰਨਗੇ।
ਮੱਧ ਪ੍ਰਦੇਸ਼ ’ਚ ਸਰਕਾਰਾਂ ਡਿਗਣ ਦੀਆਂ ਅਟਕਲਾਂ, ਕਮਲਨਾਥ ਚੌਕਸ
NEXT STORY