ਲਖਨਊ- ਸੰਤ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨਾਂ ਨੂੰ ਲੈ ਕੇ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਸ਼ਰਧਾਲੂਆਂ 'ਚ ਭਾਰੀ ਨਿਰਾਸ਼ਾ ਹੈ। ਦਰਅਸਲ ਸੰਤ ਪ੍ਰੇਮਾਨੰਦ ਮਹਾਰਾਜ ਦੀ ਰਾਤ ਦੇ ਸਮੇਂ ਦੀ ਪੈਦਲ ਯਾਤਰਾ ਬੰਦ ਕਰ ਦਿੱਤੀ ਗਈ ਹੈ। ਹੁਣ ਲੋਕ ਉਨ੍ਹਾਂ ਦੇ ਰਾਤ ਨੂੰ ਹੋਣ ਵਾਲੇ ਦਰਸ਼ਨਾਂ ਦਾ ਲਾਭ ਨਹੀਂ ਲੈ ਸਕਣਗੇ। ਇਸ ਗੱਲ ਦੀ ਜਾਣਕਾਰੀ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਸ਼੍ਰੀਰਾਧਾ ਕੇਲੀਕੁੰਜ ਵਲੋਂ ਜਾਰੀ ਕੀਤੀ ਗਈ ਹੈ।
ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਗਿਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੇਮਾਨੰਦ ਮਹਾਰਾਜ ਜੀ ਦੀ ਸਿਹਤ ਅਤੇ ਪੈਦਲ ਯਾਤਰਾ ਦੌਰਾਨ ਵੱਧਦੀ ਹੋਈ ਭੀੜ ਨੂੰ ਵੇਖਦੇ ਹੋਏ ਮਹਾਰਾਜ ਜੀ, ਜੋ ਪੈਦਲ ਯਾਤਰਾ ਕਰਦੇ ਹੋਏ ਰਾਤ 2.00 ਵਜੇ ਸ਼੍ਰੀ ਹਿੱਤ ਰਾਧਾ ਕੇਲੀਕੁੰਜ ਜਾਂਦੇ ਸਨ, ਜਿਸ ਵਿਚ ਸਾਰੇ ਦਰਸ਼ਨ ਕਰਦੇ ਸਨ, ਉਹ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸੰਤ ਪ੍ਰੇਮਾਨੰਦ ਮਹਾਰਾਜ ਹਰ ਰਾਤ 2 ਵਜੇ ਆਪਣੇ ਨਿਵਾਸ ਸ਼੍ਰੀ ਕ੍ਰਿਸ਼ਨ ਸ਼ਰਨਮ ਤੋਂ ਰਮਨਰੇਤੀ ਸਥਿਤ ਸ਼੍ਰੀ ਰਾਧਾ ਕੇਲੀਕੁੰਜ ਆਸ਼ਰਮ ਤੱਕ ਪੈਦਲ ਜਾਇਆ ਕਰਦੇ ਸਨ। ਹਾਲ ਹੀ ਵਿਚ ਕੁਝ ਸਥਾਨਕ ਲੋਕਾਂ ਨੇ ਇਸ ਪੈਦਲ ਯਾਤਰਾ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।
ਆਸਾਰਾਮ ਡਾਕੂਮੈਂਟਰੀ ਵਿਵਾਦ ’ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੁਪਰੀਮ ਕੋਰਟ ਦਾ ਨੋਟਿਸ
NEXT STORY