ਲੁਧਿਆਣਾ/ਹਿਸਾਰ—ਹਰਿਆਣਾ ਦੇ ਹਿਸਾਰ ਜ਼ਿਲੇ 'ਚ ਮੁਰਰਾ ਨਸਲ ਦੀ ਮੱਝ ਨੇ ਦੁੱਧ ਦੇ ਉਤਪਾਦਨ 'ਚ ਵਰਲਡ ਰਿਕਾਰਡ ਕਾਇਮ ਕੀਤਾ ਹੈ। ਦੱਸ ਦੇਈਏ ਕਿ ਲੁਧਿਆਣਾ ਦੇ ਜਗਰਾਓ 'ਚ ਆਯੋਜਿਤ ਇੰਟਰਨੈਸ਼ਨਲ ਡੇਅਰੀ ਐਂਡ ਐਗਰੋ ਐਕਸਪੋ 'ਚ ਸਰਸਵਤੀ (ਮੱਝ) ਨੇ ਰੋਜ਼ 32 ਕਿਲੋ ਤੋਂ ਜ਼ਿਆਦਾ ਦੁੱਧ ਦਾ ਉਤਪਾਦਨ ਕਰਦੇ ਹੋਏ ਵਿਸ਼ਵ ਰਿਕਾਰਡ ਬਣਾਇਆ ਹੈ। 3 ਦਿਨਾਂ ਤੱਕ ਚੱਲੇ ਪ੍ਰੋਗ੍ਰੈਸਿਵ ਡੇਅਰੀ ਫਾਰਮਸ ਐਸੋਸੀਏਸ਼ਨ ਦੇ ਇਸ ਐਕਸਪੋ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਰਦਾਰਪੁਰਾ ਦਾ ਕਹਿਣਾ ਹੈ, 'ਸਰਸਵਤੀ (ਮੱਝ) ਨੇ ਰੋਜ਼ਾਨਾ ਔਸਤਨ 32.66 ਕਿਲੋ ਦੁੱਧ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਤੋ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਫੈਸਲਾਬਾਦ ਦੀ ਇੱਕ ਮੱਝ ਨੇ ਬਣਾਇਆ ਸੀ, ਜਿਸ ਨੇ 32.50 ਲਿਟਰ ਦੁੱਧ ਦਿੱਤਾ ਸੀ।
ਮੱਝ ਦੇ ਮਾਲਕ ਸੁਖਬੀਰ ਢਾਂਡਾ ਹਰਿਆਣਾ ਦੇ ਹਿਸਾਰ ਜ਼ਿਲੇ 'ਚ ਸਥਿਤ ਲਿਟਾਨੀ ਦੇ ਨਿਵਾਸੀ ਹੈ। ਨਤੀਜੇ ਐਲਾਨ ਹੋਣ ਤੋਂ ਬਾਅਦ ਉਹ ਬਹੁਤ ਖੁਸ਼ ਹਨ। ਢਾਂਡਾ ਦਾ ਕਹਿਣਾ ਹੈ, '' ਇਹ ਨਾ ਸਿਰਫ ਮੇਰੇ ਬਲਕਿ ਪੂਰੇ ਦੇਸ਼ ਦੇ ਲਈ ਮਾਣ ਦੀ ਗੱਲ ਹੈ ਕਿ ਸਰਸਵਤੀ ਨੇ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਦੁੱਧ ਦੇਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਦਾ ਸ਼੍ਰੇਹ ਮੇਰੀ ਮਾਂ ਕੈਲੋ ਦੋਵੀ ਨੂੰ ਜਾਂਦਾ ਹੈ, ਜੋ ਇਸ ਦੀ ਚੰਗੀ ਤਰ੍ਹਾ ਦੇਖਭਾਲ ਕਰਦੀ ਹੈ। ''
ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਮੁਰਰਾ ਮੱਝ ਸਰਸਵਤੀ ਨੇ ਕਈ ਮੌਕਿਆਂ 'ਤੇ ਇਨਾਮ ਜਿੱਤੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਲੋਕਾਂ ਨੇ 51 ਲੱਖ ਰੁਪਏ ਤੱਕ ਦਾ ਆਫਰ ਮੱਝ ਦੇ ਮਾਲਕ ਨੂੰ ਦੇ ਚੁੱਕੇ ਹਨ ਪਰ ਢਾਂਡਾ ਨੇ ਕਿਹਾ ਹੈ ਕਿ ਮੈਂ ਇਸ ਨੂੰ ਵੇਚਣਾ ਨਹੀਂ ਚਾਹੁੰਦਾ ਹਾਂ। ਇਸ ਦੌਰਾਨ ਨਤੀਜੇ ਐਲਾਨ ਹੋਣ ਤੋਂ ਬਾਅਦ ਜੇਤੂ ਸਰਸਵਤੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ।
ਦੱਸਣਯੋਗ ਹੈ ਕਿ ਐਸੋਸੀਏਸ਼ਨ ਦਾ ਇੰਟਰਨੈਸ਼ਨਲ ਡੇਅਰੀ ਐਂਡ ਐਗਰੋ ਐਕਸਪੋ ਦੁਨੀਆਭਰ 'ਚ ਮੱਝਾਂ, ਗਾਵਾਂ ਅਤੇ ਵੱਛਿਆਂ ਦੇ ਮੁੱਖ ਮੁਕਾਬਲੇ ਦੇ ਰੂਪ 'ਚ ਮਸ਼ਹੂਰ ਹੈ। ਐਕਸਪੋ ਦੌਰਾਨ 20 ਮੁਕਾਬਲੇ ਆਯੋਜਿਤ ਕੀਤੇ ਗਏ।
ਰਾਤ ਨੂੰ ਚੋਰੀ ਕੀਤੀਆਂ ਪਿਆਜ਼ ਦੀਆਂ ਬੋਰੀਆਂ, CCTV ਦੀ ਮਦਦ ਨਾਲ ਫੜੇ ਗਏ ਅਪਰਾਧੀ
NEXT STORY