ਮੁੰਬਈ— ਇੰਨੀਂ ਦਿਨੀਂ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਅਜਿਹੇ 'ਚ ਕੁਝ ਲੋਕ ਅਨੋਖੇ ਤਰੀਕੇ ਨਾਲ ਪਿਆਜ਼ 'ਤੇ ਹੱਥ ਸਾਫ਼ ਕਰ ਰਹੇ ਹਨ। ਕੋਈ ਖੇਤ ਤੋਂ ਪਿਆਜ਼ ਖੋਦ ਰਿਹਾ ਹੈ ਤਾਂ ਕੋਈ ਟਰੱਕ ਤੋਂ ਹੀ ਪਿਆਜ਼ 'ਤੇ ਹੱਥ ਸਾਫ਼ ਕਰ ਰਿਹਾ ਹੈ। ਇਸੇ ਕੜੀ 'ਚ ਮਹਾਰਾਸ਼ਟਰ ਪੁਲਸ ਨੇ ਮੁੰਬਈ ਦੇ ਵਡਾਲਾ ਤੋਂ ਪਿਆਜ਼ ਦੀ ਚੋਰੀ ਕਰਨ ਦੇ ਦੋਸ਼ 'ਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 5 ਦਿਨ ਪਹਿਲਾਂ ਰਾਤ ਦੇ ਸਮੇਂ ਹੋਈ ਚੋਰੀ ਦਾ ਪਰਦਾਫਾਸ਼ ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਕੀਤਾ। ਚੋਰੀ ਹੋਏ ਪਿਆਜ਼ ਦੀ ਕੀਮਤ 21 ਹਜ਼ਾਰ ਰੁਪਏ ਹੈ।
ਇੰਨਾ ਪਿਆਜ਼ ਹੋਇਆ ਚੋਰੀ
ਦਰਅਸਲ ਮੁੰਬਈ ਦੇ ਵਡਾਲਾ 'ਚ ਸਥਿਤ ਸ਼ੇਖ ਮਿਸਤਰੀ ਦਰਗਾਹ ਕੋਲ ਪਿਆਜ਼ ਚੋਰੀ ਦੀ ਘਟਨਾ ਹੋਈ ਸੀ। ਡੋਂਗਰੀ ਪੁਲਸ ਅਨੁਸਾਰ, ਪਿਆਜ਼ ਵਪਾਰੀ ਅਕਬਰ ਦੇ ਸਟਾਲ ਤੋਂ ਪਿਆਜ਼ ਦੀਆਂ 2 ਬੋਰੀਆਂ ਗਾਇਬ ਹੋ ਗਈਆਂ ਸੀ। ਦੋਹਾਂ ਬੋਰੀਆਂ 'ਚ ਲਗਭਗ 112 ਕਿਲੋ ਪਿਆਜ਼ ਰੱਖਿਆ ਸੀ। ਉੱਥੇ ਹੀ ਅਕਬਰ ਦੇ ਨਾਲ ਲੱਗਣ ਵਾਲੇ ਇਰਫਾਨ ਦੇ ਸਟਾਲ ਤੋਂ ਵੀ 56 ਕਿਲੋ ਪਿਆਜ਼ ਚੋਰੀ ਕੀਤਾ ਗਿਆ ਹੈ।
21 ਹਜ਼ਾਰ ਰੁਪਏ ਹੈ ਕੁੱਲ ਕੀਮਤ
ਚੋਰੀ ਕੀਤੇ ਗਏ ਪਿਆਜ਼ ਦੀ ਕੁੱਲ ਕੀਮਤ 21 ਹਜ਼ਾਰ 160 ਰੁਪਏ ਦੱਸੀ ਗਈ। ਪੁਲਸ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ 'ਚ ਲੱਗ ਗਈ ਹੈ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਰਾਹੀਂ ਪੁਲਸ ਨੇ ਮਾਮਲੇ ਦੀ ਪਰਦਾਫਾਸ਼ ਕਰ ਦਿੱਤਾ। ਫੁਟੇਜ 'ਚ 5 ਦਸੰਬਰ ਦੀ ਸਵੇਰ 4.26 'ਤੇ ਅਪਰਾਧੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਪਿਆਜ਼ ਦੀਆਂ ਬੋਰੀਆਂ ਲੈ ਕੇ ਫਰਾਰ ਹੁੰਦੇ ਕੈਦ ਹੋ ਗਏ।
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਰਾਹੁਲ, ਮੋਦੀ-ਸ਼ਾਹ 'ਤੇ ਕੱਸਿਆ ਤੰਜ
NEXT STORY