ਹਿਸਾਰ (ਬਿਊਰੋ)- ਸਤਲੋਕ ਆਸ਼ਰਮ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਆਸ਼ਰਮ ਸੰਚਾਲਕ ਰਾਮਪਾਲ 11 ਸਾਲ 4 ਮਹੀਨੇ 24 ਦਿਨ ਬਾਅਦ ਹਿਸਾਰ ਦੀ ਸੈਂਟਰਲ ਜੇਲ੍ਹ ਤੋਂ ਸ਼ਾਮ 5.05 ਵਜੇ ਬਾਹਰ ਨਿਕਲਿਆ। ਆਸ਼ਰਮ ਸੰਚਾਲਕ ਰਾਮਪਾਲ ਨੂੰ ਜੇਲ੍ਹ ਤੋਂ ਲੈਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਏ ਹੋਏ ਸਨ। ਜ਼ਮਾਨਤ ’ਤੇ ਰਿਹਾਈ ਸਬੰਧੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰਾਮਪਾਲ ਜੇਲ੍ਹ ਦੇ ਗੇਟ ਤੋਂ ਮੁਸਕਰਾਉਂਦਾ ਹੋਇਆ ਬਾਹਰ ਨਿਕਲਿਆ ਅਤੇ ਸਫੇਦ ਪਰਦਿਆਂ ਵਾਲੀ ਲਗਜ਼ਰੀ ਗੱਡੀ ’ਚ ਬੈਠ ਕੇ ਪਰਿਵਾਰਕ ਮੈਂਬਰਾਂ ਨਾਲ ਰਵਾਨਾ ਹੋ ਗਿਆ।
ਦੱਸਿਆ ਗਿਆ ਕਿ ਰਾਮਪਾਲ ਸੋਨੀਪਤ ਜ਼ਿਲ੍ਹੇ ਦੇ ਧਨਾਨਾ ਆਸ਼ਰਮ ਲਈ ਇੱਥੋਂ ਰਵਾਨਾ ਹੋਇਆ। ਉਸ ਦੇ ਕਾਫਲੇ ’ਚ ਕਈ ਗੱਡੀਆਂ ਸ਼ਾਮਲ ਸਨ। ਇਸ ਦੌਰਾਨ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਉੱਥੇ ਹੀ, ਦੇਸ਼ਧ੍ਰੋਹ ਦੇ ਮਾਮਲੇ ’ਚ ਸੁਣਵਾਈ ਹੋਈ। ਇਸ ਦੌਰਾਨ ਕੁਝ ਗਵਾਹੀਆਂ ਵੀ ਹੋਈਆਂ। ਇਸ ਮਾਮਲੇ ’ਚ 16 ਮਈ ਨੂੰ ਅਗਲੀ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੀ 8 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੇਸ਼ਧ੍ਰੋਹ ਮਾਮਲੇ ’ਚ ਆਸ਼ਰਮ ਸੰਚਾਲਕ ਰਾਮਪਾਲ ਦੀ ਜ਼ਮਾਨਤ ਅਰਜ਼ੀ ਸਵੀਕਾਰ ਕੀਤੀ ਸੀ। ਹਾਲਾਂਕਿ, ਕੁਝ ਸ਼ਰਤਾਂ ਵੀ ਲਾਈਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਾਲ੍ਹ ਕੱਢਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, ਇਸ ਪਿੰਡ ਦੀ ਪੰਚਾਇਤ ਨੇ ਲਿਆ ਫੈਸਲਾ
NEXT STORY