ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਧੜੇ ਦੀ ਉਸ ਪਟੀਸ਼ਨ ’ਤੇ ਹੜਬੜੀ ’ਚ ਕੋਈ ਫੈਸਲਾ ਨਾ ਲੈਣ ਦਾ ਵੀਰਵਾਰ ਨੂੰ ਨਿਰਦੇਸ਼ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਹੀ ਮੂਲ ਸ਼ਿਵ ਸੈਨਾ ਮੰਨਿਆ ਜਾਵੇ ਅਤੇ ਪਾਰਟੀ ਦਾ ਚੋਣ ਨਿਸ਼ਾਨ ਦਿੱਤਾ ਜਾਵੇ।
ਇਹ ਵੀ ਪੜ੍ਹੋ : ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦਿੱਲੀ ’ਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, 12 ਪਿਸਤੌਲਾਂ ਬਰਾਮਦ
ਮੁੱਖ ਜੱਜ ਐੱਨ. ਵੀ. ਰਮੰਨਾ, ਜਸਟਿਸ ਕ੍ਰਿਸ਼ਨ ਮੁਰਾਰੀ ਅਤੇ ਹਿਮਾ ਕੋਹਲੀ ਦੀ ਇਕ ਬੈਂਚ ਨੇ ਕਿਹਾ ਕਿ ਉਹ ਮਹਾਰਾਸ਼ਟਰ ਦੇ ਹਾਲ ਹੀ ਦੇ ਸਿਆਸੀ ਸੰਕਟ ਨਾਲ ਸਬੰਧਤ ਮਾਮਲਿਆਂ ਨੂੰ ਸੰਵਿਧਾਨ ਬੈਂਚ ਕੋਲ ਭੇਜਣ ’ਤੇ ਸੋਮਵਾਰ ਤੱਕ ਫੈਸਲਾ ਲਵੇਗੀ। ਚੋਟੀ ਦੀ ਅਦਾਲਤ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਕਿ ਜੇਕਰ ਉਧਵ ਠਾਕਰੇ ਧੜਾ ਸ਼ਿੰਦੇ ਦੀ ਪਟੀਸ਼ਨ ’ਤੇ ਭੇਜੇ ਨੋਟਿਸ ਦਾ ਜਵਾਬ ਦਾਖਲ ਕਰਨ ਲਈ ਸਮਾਂ ਮੰਗੇ ਤਾਂ ਉਨ੍ਹਾਂ ਦੀ ਬੇਨਤੀ ’ਤੇ ਗੌਰ ਕੀਤਾ ਜਾਵੇ ਅਤੇ ਵਾਜਿਬ ਸਮਾਂ ਦੇਣ ’ਤੇ ਵਿਚਾਰ ਕੀਤਾ ਜਾਵੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ: ਹੰਦਵਾੜਾ ’ਚ ਸੁਰੱਖਿਆ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ, 3 ਅੱਤਵਾਦੀ ਗ੍ਰਿਫਤਾਰ
NEXT STORY