ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦਿੱਲੀ ਪਾਣੀ ਸੰਕਟ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਲੀ ਸਰਕਾਰ ਨੂੰ ਝਾੜ ਪਾਈ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਹਲਕੇ ਵਿਚ ਨਾ ਲਓ। ਕੋਰਟ ਨੇ ਦਿੱਲੀ ਸਰਕਾਰ ਨੂੰ ਉਸ ਦੀ ਪਟੀਸ਼ਨ 'ਚ ਖ਼ਾਮੀਆਂ ਨੂੰ ਦੂਰ ਕਰਨ ਲਈ ਇਹ ਝਾੜ ਪਾਈ ਹੈ। ਪਟੀਸ਼ਨ ਵਿਚ ਹਰਿਆਣਾ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਰਾਸ਼ਟੀ ਰਾਜਧਾਨੀ ਵਿਚ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਹਿਮਾਚਲ ਪ੍ਰਦੇਸ਼ ਵਲੋਂ ਉਪਲੱਬਧ ਕਰਵਾਏ ਗਏ ਵਾਧੂ ਪਾਣੀ ਨੂੰ ਛੱਡ ਦੇਵੇ।
ਇਹ ਵੀ ਪੜ੍ਹੋ- ਕੌਣ ਹੁੰਦਾ ਹੈ ਕੈਬਨਿਟ ਮੰਤਰੀ? ਜਾਣੋ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ ਰਾਜ ਮੰਤਰੀ 'ਚ ਫ਼ਰਕ
ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਦਾਖਲ ਪਟੀਸ਼ਨ ’ਚ ਤਰੁੱਟੀਆਂ ਕਾਰਨ ਰਜਿਸਟਰੀ ’ਚ ਹਲਫਨਾਮਾ ਸਵੀਕਾਰ ਨਹੀਂ ਕੀਤਾ ਗਿਆ। ਬੈਂਚ ਨੇ ਕਿਹਾ ਕਿ ਤੁਸੀਂ ਤਰੁੱਟੀਆਂ ਕਿਉਂ ਨਹੀਂ ਦੂਰ ਕੀਤੀਆਂ? ਅਸੀਂ ਪਟੀਸ਼ਨ ਨੂੰ ਖਾਰਜ ਕਰ ਦੇਵਾਂਗੇ। ਪਿਛਲੀ ਤਾਰੀਖ਼ 'ਤੇ ਵੀ ਤਰੁੱਟੀਆਂ ਗਿਣਵਾਈਆਂ ਗਈਆਂ ਸਨ ਅਤੇ ਤੁਸੀਂ ਇਨ੍ਹਾਂ ਨੂੰ ਦੂਰ ਨਹੀਂ ਕੀਤਾ। ਤੁਹਾਡਾ ਮਾਮਲਾ ਭਾਵੇਂ ਕਿੰਨਾ ਵੀ ਮਹੱਤਵਪੂਰਨ ਕਿਉਂ ਨਾ ਹੋਵੇ, ਅਦਾਲਤੀ ਕਾਰਵਾਈ ਨੂੰ ਹਲਕੇ ’ਚ ਨਾ ਲਵੋਂ।’’
ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ
ਬੈਂਚ ਨੇ ਮਾਮਲੇ ਦੀ ਸੁਣਵਾਈ 12 ਜੂਨ ਲਈ ਮੁਲਤਵੀ ਕਰਦੇ ਹੋਏ ਕਿਹਾ ਕਿ ਸਾਨੂੰ ਕਦੇ ਹਲਕੇ ’ਚ ਨਾ ਲਵੋ। ਦਸਤਾਵੇਜੀਕਰਨ ਸਵੀਕਾਰ ਨਹੀਂ ਕੀਤਾ ਜਾ ਰਿਹਾ। ਤੁਸੀਂ ਸਿੱਧੇ ਕੋਰਟ ਨੂੰ ਕਈ ਦਸਤਾਵੇਜ਼ ਸੌਂਪਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਤੁਹਾਡੇ ਕੋਲ ਪਾਣੀ ਦੀ ਕਮੀ ਹੈ ਅਤੇ ਅੱਜ ਹੀ ਆਦੇਸ਼ ਪਾਸ ਕਰ ਦਿੰਦੇ ਹਾਂ। ਤੁਸੀਂ ਹਰ ਤਰ੍ਹਾਂ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋ ਅਤੇ ਆਰਾਮ ਨਾਲ ਬੈਠੇ ਰਹਿੰਦੇ ਹੋ। ਸਭ ਕੁਝ ਰਿਕਾਰਡ ਵਿਚ ਆਉਣ ਦਿਓ। ਅਸੀਂ ਇਸ 'ਤੇ ਕੱਲ ਸੁਣਵਾਈ ਕਰਾਂਗੇ। ਕੋਰਟ ਨੇ ਸੁਣਵਾਈ ਵਿਚ ਅੱਗੇ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਫਾਈਲਾਂ ਪੜ੍ਹਨਾ ਚਾਹੁੰਦੀ ਹੈ, ਕਿਉਂਕਿ ਅਖ਼ਬਾਰਾਂ ਵਿਚ ਬਹੁਤ ਸਾਰੀਆਂ ਗੱਲਾਂ ਛਪੀਆਂ ਹਨ। ਬੈਂਚ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਰਿਹਾਇਸ਼ੀ ਦਫ਼ਤਰ ਵਿਚ ਫਾਈਲਾਂ ਨਹੀਂ ਪੜ੍ਹਾਂਗੇ ਤਾਂ ਅਖ਼ਬਾਰਾਂ ਵਿਚ ਜੋ ਕੁਝ ਵੀ ਛਪ ਰਿਹਾ ਹੈ, ਉਸ ਤੋਂ ਅਸੀਂ ਪ੍ਰਭਾਵਿਤ ਹੋਵਾਂਗੇ। ਇਹ ਕਿਸੇ ਵੀ ਪੱਖ ਲਈ ਚੰਗਾ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
18 ਜੂਨ ਤੋਂ ਸ਼ੁਰੂ ਹੋਵੇਗੀ ਜੰਮੂ-ਵੈਸ਼ਨੋ ਦੇਵੀ ਲਈ ਹੈਲੀਕਾਪਟਰ ਸੇਵਾ
NEXT STORY