ਨਵੀਂ ਦਿੱਲੀ- ਸੁਪਰੀਮ ਕੋਰਟ ਨੇ 15 ਅਪ੍ਰੈਲ ਨੂੰ ਪ੍ਰਯਾਗਰਾਜ ’ਚ ਲੋਕ ਸਭਾ ਦੇ ਸਾਬਕਾ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਪੁਲਸ ਹਿਰਾਸਤ ’ਚ ਹੋਏ ਕਤਲ ’ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਝਾੜ ਪਾਈ ਹੈ ਅਤੇ ਕਿਹਾ ਹੈ ਕਿ ਇਸ ’ਚ ਕਿਸੇ ਦੀ ‘ਮਿਲੀਭੁਗਤ ਹੈ।’ ਅਦਾਲਤ ਨੇ ਸੂਬਾ ਸਰਕਾਰ ਤੋਂ 2017 ਤੋਂ ਬਾਅਦ ਹੋਏ 183 ‘ਪੁਲਸ ਮੁਕਾਬਲਿਆਂ’ ’ਤੇ ਸਥਿਤੀ ਦੀ ਰਿਪੋਰਟ ਵੀ ਮੰਗੀ ਹੈ।
ਇਹ ਵੀ ਪੜ੍ਹੋ- ਜੈਨੇਰਿਕ ਦਵਾਈਆਂ ਨਾ ਲਿਖਣ ਵਾਲੇ ਡਾਕਟਰਾਂ ’ਤੇ ਹੋਵੇਗੀ ਸਜ਼ਾਯੋਗ ਕਾਰਵਾਈ
ਸੂਬਾ ਪੁਲਸ ਮੁਤਾਬਕ ਮਾਰਚ 2017 ’ਚ ਯੋਗੀ ਆਦਿਤਿਆਨਾਥ ਸਰਕਾਰ ਦੇ ਸੱਤਾ ਸੰਭਾਲਣ ਮਗਰੋਂ ਕਈ ਪੁਲਸ ਮੁਕਾਬਲਿਆਂ ’ਚ 183 ਲੋਕ ਮਾਰੇ ਗਏ ਹਨ। ਜਸਟਿਸ ਐੱਸ. ਰਵਿੰਦਰ ਭੱਟ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ 6 ਹਫ਼ਤਿਆਂ ਦੇ ਅੰਦਰ ਇਕ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ, ਜਿਸ ’ਚ ਇਨ੍ਹਾਂ ਮੁਕਾਬਲਿਆਂ ਦਾ ਵੇਰਵਾ, ਜਾਂਚ ਦੀ ਸਥਿਤੀ, ਦਾਖ਼ਲ ਦੋਸ਼-ਪੱਤਰ ਅਤੇ ਮੁਕੱਦਮੇ ਦੀ ਸਥਿਤੀ ਦਾ ਵੇਰਵਾ ਦਿੱਤਾ ਜਾਵੇ।
ਇਹ ਵੀ ਪੜ੍ਹੋ- ਰਾਜ ਸਭਾ ਤੋਂ ਸਸਪੈਂਡ ਹੋਣ ਮਗਰੋਂ ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ
ਬੈਂਚ ਨੇ ਕਿਹਾ ਕਿ ਅਤੀਕ ਦੀ ਸੁਰੱਖਿਆ ’ਚ 5 ਤੋਂ 10 ਲੋਕ ਸਨ, ਕੋਈ ਕਿਵੇਂ ਆ ਕੇ ਗੋਲੀ ਮਾਰ ਸਕਦਾ ਹੈ? ਅਜਿਹਾ ਕਿਵੇਂ ਹੋ ਸਕਦਾ ਹੈ? ਕਿਸੇ ਦੀ ਮਿਲੀਭਗਤ ਹੈ। ਬੈਂਚ ਨੇ ਗੈਂਗਸਟਰ ਤੋਂ ਨੇਤਾ ਬਣੇ ਅਹਿਮਦ ਦੀ ਭੈਣ ਆਇਸ਼ਾ ਨੂਰੀ ਦੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ। ਨੂਰੀ ਨੇ ਪਟੀਸ਼ਨ ’ਚ ਆਪਣੇ ਭਰਾਵਾਂ ਦੇ ਕਤਲ ਦੀ ਵਿਆਪਕ ਜਾਂਚ ਲਈ ਹੁਕਮ ਦੇਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਪਟੀਸ਼ਨਕਰਤਾ ਵਿਸ਼ਾਲ ਤਿਵਾੜੀ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ’ਚ ਪੁਲਸ ਮੁਕਾਬਲੇ ਅਤੇ ਇਨ੍ਹਾਂ ’ਚ ਪੁਲਸ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਲਈ ਇਕ ਸੁਤੰਤਰ ਨਿਆਇਕ ਜਾਂਚ ਕਮਿਸ਼ਨ ਗਠਿਤ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਸ ਤਰ੍ਹਾਂ ਦਾ ਇਕ ਕਮਿਸ਼ਨ ਬਣਾ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ’ਚ ਮੋਹਲੇਧਾਰ ਮੀਂਹ ਕਾਰਨ ਕਈ ਥਾਈਂ ਧਸੀਆਂ ਜ਼ਮੀਨਾਂ, ਓਰੇਂਜ ਅਲਰਟ ਜਾਰੀ
NEXT STORY