ਅਯੁੱਧਿਆ- ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਮਾਂ ਨੇੜੇ ਆ ਰਿਹਾ ਹੈ। ਇਸ ਦੇ ਨਾਲ ਹੀ ਫਰਜ਼ੀ ਗਤੀਵਿਧੀਆਂ ਵੀ ਵੱਧ ਰਹੀਆਂ ਹਨ। ਲੋਕਾਂ ਨੂੰ ਵਟਸਐੱਪ 'ਤੇ ਸਾਈਬਰ ਅਪਰਾਧੀਆਂ ਵਲੋਂ 22 ਜਨਵਰੀ ਨੂੰ ਅਯੁੱਧਿਆ ਮੰਦਰ 'ਚ ਮੁਫ਼ਤ ਵੀ.ਆਈ.ਪੀ. ਪ੍ਰਵੇਸ਼ ਦਾ ਵਾਅਦਾ ਕਰਨ ਵਾਲੇ ਸੰਦੇਸ਼ ਮਿਲ ਰਹੇ ਹਨ। ਇਸ ਮੈਸੇਜ 'ਚ ਇਕ ਏ.ਪੀ.ਕੇ. (ਐਂਡ੍ਰਾਇਡ ਐਪਲੀਕੇਸ਼ਨ ਪੈਕੇਜ) ਫਾਈਲ ਹੈ, ਜੋ 'ਰਾਮ ਜਨਮਭੂਮੀ ਗ੍ਰਹਿਸੰਪਰਕ ਮੁਹਿੰਮ ਏ.ਪੀ.ਕੇ.' ਦੇ ਨਾਂ ਨਾਲ ਆਉਂਦੀ ਹੈ। ਇਸ ਤੋਂ ਬਾਅਦ ਇਕ ਦੂਜਾ ਮੈਸੇਜ ਆਉਂਦਾ ਹੈ, ਜਿਸ 'ਚ ਵੀ.ਆਈ.ਪੀ. ਐਕਸੈੱਸ ਲਈ ਇਕ ਐਪ ਨੂੰ ਇੰਸਟਾਲ ਕਰਨ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : UP ਸਰਕਾਰ ਅਯੁੱਧਿਆ 'ਚ ਬਣਾਏਗੀ ਦੇਸ਼ ਦੀ ਪਹਿਲੀ ਵਾਸਤੂ ਬੇਸਡ ਟਾਊਨਸ਼ਿਪ
ਇਸ ਤੋਂ ਬਾਅਦ ਇਹ ਮੈਸੇਜ ਅੱਗੇ ਹੋਰ ਲੋਕਾਂ ਨੂੰ ਭੇਜਣ ਲਈ ਕਿਹਾ ਜਾਂਦਾ ਹੈ ਤਾਂ ਜੋ ਉਹ ਵੀ ਇਸ ਨਾਲ ਜੁੜ ਜਾਣ। ਸੰਦੇਸ਼ 'ਚ ਲਿਖਿਆ ਹੈ,''ਵਧਾਈਆਂ ਤੁਹਾਨੂੰ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਮੌਕੇ ਵੀ.ਆਈ.ਪੀ. ਪਹੁੰਚ ਮਿਲ ਰਹੀ ਹੈ, ਐਪਲੀਕੇਸ਼ਨ ਨੂੰ ਡਾਊਨਲੋਡ ਕਰ ਕੇ ਵੀ.ਆਈ.ਪੀ. ਪਾਸ ਡਾਊਨਲੋਡ ਕਰੋ। ਇਹ ਸਕੈਮ ਉਨ੍ਹਾਂ ਭਗਤਾਂ ਨੂੰ ਟਾਰਗੇਟ ਕਰਨ ਲਈ ਬਣਾਇਆ ਗਿਆ ਹੈ ਜੋ ਮੰਦਰ ਦੇ ਉਦਘਾਟਨ ਸਮਾਰੋਹ ਦਾ ਹਿੱਸਾ ਬਣਨ ਲਈ ਉਤਸੁਕ ਹਨ। ਅਸਲ 'ਚ ਇਹ ਮੈਸੇਜ ਸਾਈਬਰ ਅਪਰਾਧੀਆਂ ਵਲੋਂ ਬਣਾਏ ਗਏ ਹਨ, ਜਿਸ ਦਾ ਮਕਸਦ ਨਿੱਜੀ ਜਾਣਕਾਰੀ ਅਤੇ ਡਿਵਾਈਸ ਸੁਰੱਖਿਆ ਨਾਲ ਸਮਝੌਤਾ ਕਰਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਤੀਜੀ ਮੰਜ਼ਿਲ ਤੋਂ ਡਿੱਗ ਕੇ ਔਰਤ ਦੀ ਹੋਈ ਮੌਤ
NEXT STORY