ਨੈਸ਼ਨਲ ਡੈਸਕ – ਜੰਮੂ ਵਿਖੇ ਅਨੁਸੂਚਿਤ ਜਨਜਾਤੀ (ST) ਦੇ ਵਿਦਿਆਰਥੀਆਂ ਲਈ ਚਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਵੱਡਾ ਵਿਤੀ ਘੋਟਾਲਾ ਸਾਹਮਣੇ ਆਇਆ ਹੈ। ਐਂਟੀ ਕਰਪਸ਼ਨ ਬਿਊਰੋ (ACB) ਨੇ ਕਾਰਵਾਈ ਕਰਦਿਆਂ ਜਨਜਾਤੀ ਵਿਭਾਗ ਦੇ ਸਾਬਕਾ ਡਾਇਰੈਕਟਰ ਤੇ 7 ਨਿੱਜੀ ਸਿੱਖਿਆ ਸੰਸਥਾਵਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ACB ਦੀ ਜਾਂਚ 'ਚ ਸਾਹਮਣੇ ਆਇਆ ਕਿ ਫਰਜ਼ੀ ਦਾਖ਼ਲਿਆਂ, ਨਕਲੀ ਦਸਤਾਵੇਜ਼ਾਂ ਅਤੇ ਜਾਲੀ ਵਿਦਿਆਰਥੀਆਂ ਦੇ ਨਾਂਅ 'ਤੇ ਬੈਂਕ ਖਾਤੇ ਖੋਲ੍ਹ ਕੇ ਸਕਾਲਰਸ਼ਿਪ ਦੀ ਕਰੋੜਾਂ ਦੀ ਰਕਮ ਹੜਪ ਕੀਤੀ ਗਈ।
ਕਰੋੜਾਂ ਦੀ ਹੇਰਾਫੇਰੀ, ਵਿਭਾਗ ਨੇ ਨਹੀਂ ਕੀਤੀ ਜਾਂਚ
2014 ਤੋਂ 2018 ਤੱਕ ਜੰਮੂ ਦੇ ਕਈ ਨਿੱਜੀ ਇੰਸਟੀਚਿਊਟਾਂ ਨੇ ਦੂਰ-ਦਰਾਜ਼ ਇਲਾਕਿਆਂ ਦੇ ਵਿਦਿਆਰਥੀਆਂ ਦੇ ਨਾਂਅ 'ਤੇ ਦਸਤਾਵੇਜ਼ ਇਕੱਠੇ ਕਰ ਕੇ ਸਿੱਧਾ ਸਕਾਲਰਸ਼ਿਪ ਦੀ ਰਕਮ ਆਪਣੇ ਖਾਤਿਆਂ 'ਚ ਟਰਾਂਸਫਰ ਕਰਵਾ ਲਈ। ਵਿਭਾਗ ਨੇ ਸੰਸਥਾਵਾਂ ਦੀ ਮਾਨਤਾ, ਕੋਰਸ, ਵਿਦਿਆਰਥੀਆਂ ਦੀ ਹਾਜ਼ਰੀ ਜਾਂ ਢਾਂਚੇ ਦੀ ਜਾਂਚ ਨਹੀਂ ਕੀਤੀ। ਕਈ ਕੇਸਾਂ 'ਚ ਵਿਦਿਆਰਥੀਆਂ ਨੂੰ ਆਪਣੇ ਨਾਂਅ 'ਤੇ ਭਰੇ ਫਾਰਮਾਂ ਦੀ ਕੋਈ ਜਾਣਕਾਰੀ ਨਹੀਂ ਸੀ। ਇਹ ਘੋਟਾਲਾ ਵਿਭਾਗੀ ਅਧਿਕਾਰੀਆਂ ਤੇ ਇੰਸਟੀਚਿਊਟਾਂ ਦੀ ਸਾਂਝੀ ਸਾਜ਼ਿਸ਼ ਨਾਲ ਕੀਤਾ ਗਿਆ।
ਇਹ ਵੀ ਪੜ੍ਹੋ...ਹਿਮਾਚਲ ਤੋਂ ਚਿੱਟੇ ਸਮੇਤ ਚੁੱਕਿਆ ਪੰਜਾਬੀ ਨੌਜਵਾਨ, ਗੁਪਤ ਸੂਚਨਾ ਦੇ ਆਧਾਰ 'ਤੇ ਮਾਰਿਆ ਛਾਪਾ
ਇਨ੍ਹਾਂ 'ਤੇ ਦਰਜ ਹੋਇਆ ਕੇਸ
ਐਮ.ਐੱਸ. ਚੌਧਰੀ – ਸਾਬਕਾ ਡਾਇਰੈਕਟਰ, ਜਨਜਾਤੀ ਵਿਭਾਗ
ਸ਼ਹਨਾਜ ਅਖ਼ਤਰ ਮਲਿਕ – ਕੈਟਲਾਗ ਕੰਪਿਊਟਰਜ਼, ਔਕਾਫ ਕਾਂਪਲੈਕਸ
ਹੁਮੇਰਾ ਬਾਨੋ ਤੇ ਫਿਰਦੌਸ ਅਹਿਮਦ – ਚਿਰਾਗ ਇੰਸਟੀਚਿਊਟ ਆਫ ਆਈ.ਟੀ., ਛੰਨੀ ਹਿੰਮਤ
ਸ਼ਾਮ ਲਾਲ ਟਗੋਤਰਾ – JKS ITI, ਆਰ.ਐਸ. ਪੁਰਾ
ਜਾਫ਼ਰ ਹੁਸੈਨ ਵਾਨੀ – ਐਵਰਗ੍ਰੀਨ ਕੰਪਿਊਟਰ ਟੈਕਨੋਲੋਜੀ, ਸ਼ਾਸਤਰੀ ਨਗਰ
ਪੁਰਸ਼ੋਤਮ ਭਾਰਦਵਾਜ – ਗਲੋਬਲ ਆਈ.ਟੀ. ਇੰਸਟੀਚਿਊਟ, ਜਾਨੀਪੁਰ
ਰਮਨੀਕ ਕੌਰ – ਪੰਕਜ ਮੈਮੋਰਿਅਲ ਚੈਰੀਟੇਬਲ ਟਰੱਸਟ, ਰਾਜਪੁਰਾ ਸੁਭਾਸ਼ ਨਗਰ
ਸਾਬਕਾ ਤਹਿਸੀਲਦਾਰ 'ਤੇ ਕੇਸ ਦਰਜ
ਇਸਦੇ ਨਾਲ ਹੀ ਬਾਹੂ ਇਲਾਕੇ ਦੇ ਸਾਬਕਾ ਤਹਿਸੀਲਦਾਰ ਰੋਹਿਤ ਸ਼ਰਮਾ ਵਿਰੁੱਧ CBI ਨੇ ਕੇਸ ਦਰਜ ਕੀਤਾ ਹੈ। ਉਨ੍ਹਾਂ ਉੱਤੇ ਆਮਦਨ ਤੋਂ 200% ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ਹਨ। ਰੋਹਿਤ ਨੂੰ 14 ਨਵੰਬਰ 2022 ਨੂੰ ACB ਵੱਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਫੜਿਆ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ 2020 ਤੋਂ 2022 ਦੌਰਾਨ ਉਸਨੇ ਪਤਨੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਂਅ 'ਤੇ ਕਰੋੜਾਂ ਦੀ ਜਾਇਦਾਦ ਬਣਾਈ।
ਇਹ ਵੀ ਪੜ੍ਹੋ...ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ ਪਟਵਾਰੀ, ਸਬੂਤ ਮਿਟਾਉਣ ਲਈ ਪੈਸੇ ਹੀ ਨਿਗਲ ਗਿਆ ਪਿਓ, ਜਾਣੋ ਪੂਰਾ ਮਾਮਲਾ
2010 'ਚ ਨਾਇਬ ਤਹਸੀਲਦਾਰ ਬਣਿਆ
2020 ਤੱਕ ਕਈ ਥਾਵਾਂ 'ਤੇ ਰਹੀ ਨਿਯੁਕਤੀ
2020 'ਚ ਜਾਇਦਾਦ ₹14.35 ਲੱਖ ਸੀ, ਜੋ 2022 ਵਿੱਚ ₹1.33 ਕਰੋੜ ਹੋ ਗਈ
ACB ਤੇ CBI ਵੱਲੋਂ ਜਾਂਚ ਜਾਰੀ
ਦੋਹਾਂ ਕੇਸਾਂ ਦੀ ਜਾਂਚ ਜਾਰੀ ਹੈ ਤੇ ਭਵਿੱਖ 'ਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਇਹ ਕੇਸ ਸਿੱਖਿਆ ਅਤੇ ਪ੍ਰਸ਼ਾਸਨਿਕ ਵਿਭਾਗਾਂ 'ਚ ਫੈਲੇ ਗੰਭੀਰ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੇਮੀ ਨਾਲ ਲੰਚ 'ਤੇ ਗਈ ਸੀ ਕੁੜੀ, ਬਰਿਆਨੀ ਖਾਣ ਨਾਲ ਹੋ ਗਈ ਮੌਤ
NEXT STORY