ਨਵੀਂ ਦਿੱਲੀ: ਯੂਰਪ ਘੁੰਮਣ ਜਾਣ ਵਾਲੇ ਲੱਖਾਂ ਭਾਰਤੀਆਂ ਲਈ ਸਾਲ 2024 ਮਹਿੰਗਾ ਝਟਕਾ ਸਾਬਤ ਹੋਇਆ ਹੈ। ਯੂਰਪੀ ਕਮਿਸ਼ਨ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ 2024 ਵਿੱਚ ਭਾਰਤ ਤੋਂ 1.65 ਲੱਖ ਸ਼ੈਂਗੇਨ ਵੀਜ਼ਾ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ। ਇਸ ਰੱਦ ਹੋਣ ਕਾਰਨ ਭਾਰਤੀਆਂ ਦਾ ਨਾ ਸਿਰਫ਼ ਯੂਰਪ ਘੁੰਮਣ ਦਾ ਸੁਪਨਾ ਅਧੂਰਾ ਰਿਹਾ, ਸਗੋਂ ਉਨ੍ਹਾਂ ਦੀ ਜੇਬ 'ਤੇ ਵੀ 136 ਕਰੋੜ ਤੋਂ ਵੱਧ ਦਾ ਸਿੱਧਾ ਨੁਕਸਾਨ ਪਿਆ।
15% ਅਰਜ਼ੀਆਂ ਰੱਦ, ਭਾਰਤ ਤੀਜੇ ਨੰਬਰ 'ਤੇ
ਰਿਪੋਰਟ ਅਨੁਸਾਰ, ਸਾਲ 2024 ਵਿੱਚ ਭਾਰਤ ਨੇ ਕੁੱਲ 11.08 ਲੱਖ ਸ਼ੈਂਗੇਨ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਸਨ। ਇਨ੍ਹਾਂ ਵਿੱਚੋਂ ਲਗਭਗ 15% ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਗਿਆ।
• 136.6 ਕਰੋੜ ਦਾ ਨੁਕਸਾਨ: ਹਰ ਵੀਜ਼ਾ ਅਰਜ਼ੀ ਲਈ ਔਸਤਨ 8,270 (ਲਗਭਗ €85) ਦੀ ਫੀਸ ਲਈ ਗਈ ਸੀ। ਕਿਉਂਕਿ ਇਹ ਫੀਸ ਨਾਨ-ਰਿਫੰਡੇਬਲ (Non-Refundable) ਹੁੰਦੀ ਹੈ, ਇਸ ਲਈ ਰੱਦ ਹੋਈਆਂ ਅਰਜ਼ੀਆਂ ਕਾਰਨ ਭਾਰਤੀ ਬਿਨੈਕਾਰਾਂ ਨੂੰ ਕੁੱਲ 136.6 ਕਰੋੜ (€14 ਮਿਲੀਅਨ) ਦਾ ਨੁਕਸਾਨ ਝੱਲਣਾ ਪਿਆ।
• ਸੰਸਾਰ ਵਿੱਚ ਸਥਾਨ: ਸ਼ੈਂਗੇਨ ਵੀਜ਼ਾ ਰੱਦ ਹੋਣ ਕਾਰਨ ਹੋਏ ਵਿੱਤੀ ਨੁਕਸਾਨ ਦੇ ਮਾਮਲੇ ਵਿੱਚ, ਭਾਰਤ ਦੁਨੀਆ ਵਿੱਚ ਤੀਜੇ ਨੰਬਰ 'ਤੇ ਰਿਹਾ। ਭਾਰਤ ਤੋਂ ਅੱਗੇ ਸਿਰਫ਼ ਅਲਜੀਰੀਆ ਅਤੇ ਤੁਰਕੀ ਦੇ ਬਿਨੈਕਾਰਾਂ ਨੂੰ ਜ਼ਿਆਦਾ ਨੁਕਸਾਨ ਹੋਇਆ।
• ਜੇਕਰ ਸਾਰੀਆਂ 11 ਲੱਖ ਤੋਂ ਵੱਧ ਅਰਜ਼ੀਆਂ ਦੀ ਕੁੱਲ ਫੀਸ ਜੋੜੀ ਜਾਵੇ, ਤਾਂ ਇਹ ਲਗਭਗ 916 ਕਰੋੜ ਬਣਦੀ ਹੈ।
ਦੀਵਾਲੀ 'ਤੇ ਇਨ੍ਹਾਂ ਸ਼ਹਿਰਾਂ 'ਚ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਸ਼ਹਿਰ-ਵਾਰ ਪੂਰੀ ਸੂਚੀ
NEXT STORY