ਬਿਲਾਸਪੁਰ (ਏਜੰਸੀ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਸਕੂਲ ਤੋਂ ਪਰਤਦੇ ਸਮੇਂ ਨਦੀ ਪਾਰ ਕਰਨ ਦੌਰਾਨ ਤੇਜ਼ ਵਹਾਅ ’ਚ ਇਕ ਹੀ ਪਰਿਵਾਰ ਦੇ 3 ਬੱਚੇ ਰੁੜ੍ਹ ਗਏ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਬੱਚਿਆਂ ਦੀ ਪਛਾਣ ਅਨਮੋਲ ਜਾਇਸਵਾਲ (6), ਸਤੁਤੀ ਜਾਇਸਵਾਲ (7) ਅਤੇ ਸਿਕਸ਼ਾ ਜਾਇਸਵਾਲ (7) ਵਜੋਂ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਅਤੇ ਪੁਲਸ ਟੀਮ ਨੇ ਤੁਰੰਤ ਨਦੀ ’ਚ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਉਥੇ ਹੀ, ਸੂਬਾਈ ਆਫ਼ਤ ਪ੍ਰਤੀਕਿਰਿਆ ਫੋਰਸ (ਐੱਸ. ਡੀ. ਆਰ. ਐੱਫ.) ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਐੱਸ. ਡੀ. ਆਰ. ਐੱਫ. ਅਤੇ ਹੋਰ ਟੀਮਾਂ ਨੇ ਨਦੀ ’ਚ ਖੋਜ ਮੁਹਿੰਮ ਸ਼ੁਰੂ ਕੀਤੀ ਸੀ। ਬੱਚੀ ਸਤੁਤੀ ਦੀ ਲਾਸ਼ ਸ਼ਨੀਵਾਰ ਨੂੰ ਦੇਰ ਸ਼ਾਮ ਘਟਨਾ ਵਾਲੀ ਥਾਂ ਤੋਂ 50 ਮੀਟਰ ਦੂਰ ਝਾੜੀਆਂ ’ਚੋਂ ਬਰਾਮਦ ਕੀਤੀ ਗਈ। ਐਤਵਾਰ ਸਵੇਰੇ ਬਾਕੀ ਦੋਵਾਂ ਬੱਚਿਆਂ (ਸਿਕਸ਼ਾ ਅਤੇ ਅਨਮੋਲ) ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸੂਰੀ ਘਾਟ ਤੋਂ ਬਰਾਮਦ ਕੀਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ ! ਝੀਲ ਨੇੜੇ ਕਰਵਾਇਆ ਗਿਆ ਲੈਂਡ
NEXT STORY