ਨਵੀਂ ਦਿੱਲੀ- ਸੋਸ਼ਲ ਮੀਡੀਆ ’ਤੇ ਇਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸਕੂਲ ’ਚ ਟੀਚਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਮਲਾ ਦਿੱਲੀ ਦੇ ਇਕ ਸਕੂਲ ਦਾ ਹੈ ਜਿੱਥੇ ਇਕ ਟੀਚਰ ਬੱਚਿਆਂ ਤੋਂ ਸਿਰ ਦੀ ਮਾਲਿਸ਼ ਕਰ ਰਿਹਾ ਸੀ।
ਵੀਡੀਓ ਹੋਇਆ ਸੋਸ਼ਲ ਮੀਡੀਆ ’ਤੇ ਵਾਇਰਲ।
ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਟੀਚਰ ਕੁਰਸੀ ’ਤੇ ਆਰਾਮ ਨਾਲ ਬੈਠਾ ਹੈ ਅਤੇ ਇਕ ਬੱਚਾ ਪਿੱਛੇ ਖੜਾ ਹੋ ਕੇ ਉਸ ਦੇ ਸਿਰ ਦੀ ਮਾਲਿਸ਼ ਕਰ ਰਿਹਾ ਹੈ। ਦੂਜੇ ਵੀਡੀਓ ’ਚ ਤਿੰਨ ਬੱਚੇ ਮਿਲ ਕੇ ਟੀਚਰ ਦੇ ਸਿਰ ਦੀ ਮਾਲਿਸ਼ ਕਰ ਰਹੇ ਹਨ। ਇਸ ਦੌਰਾਨ ਅਧਿਆਪਕ ਨੇ ਕਲਾਸ ਰੂਮ ਨੂੰ ਅੰਦਰੋਂ ਬੰਦ ਕਰ ਦਿੱਤਾ ਹੈ। ਟੀਚਰ ਕੁਰਸੀ ’ਤੇ ਬੈਠਾ ਨਜ਼ਰ ਆ ਰਿਹਾ ਹੈ ਅਤੇ ਇਸ ਦੌਰਾਨ ਕਲਾਸ ਰੂਮ ਦੇ ਬਾਕੀ ਬੱਚੇ ਪੜ੍ਹਾਈ ਦੀ ਬਜਾਏ ਸ਼ੌਰ ਮਚਾਉਂਦੇ ਦਿੱਸ ਰਹੇ ਹਨ। ਇਸ ਮਾਮਲੇ ਨੂੰ ਵਧਦਾ ਦੇਖ ਪ੍ਰਿੰਸੀਪਲ ਦੇ ਮਾਧਿਅਮ ਰਾਹੀ ਜੋਨ ਦੇ ਐਜੁਕੇਸ਼ਨ ਡਾਇਰੈਕਟਰ ਨੂੰ ਸਕੂਲ ਦੇ ਸਾਰੇ ਟੀਚਰਸ ਨੇ ਲਿਖਤੀ ਰੂਪ ’ਚ ਸ਼ਿਕਾਇਤ ਕੀਤੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
’84 ਦੰਗਾ ਮਾਮਲਾ : ਇਕ ਨੂੰ ਸਜ਼ਾ-ਏ-ਮੌਤ, ਇਕ ਨੂੰ ਉਮਰ ਕੈਦ
NEXT STORY