ਪੈਰਿਸ - ਜਲਵਾਯੂ ਪਰਿਵਰਤਨ ਖਿਲਾਫ ਅਤੇ ਆਪਣੇ ਲਈ ਚੰਗੇ ਭਵਿੱਖ ਅਤੇ ਖੁਸ਼ਹਾਲ ਗ੍ਰਹਿ ਦੀ ਮੰਗ ਨੂੰ ਲੈ ਕੇ ਪੂਰੀ ਦੁਨੀਆ 'ਚ ਲੱਖਾਂ ਸਕੂਲੀ ਬੱਚਿਆਂ ਸਮੇਤ ਹੋਰ ਲੋਕਾਂ ਨੇ ਪ੍ਰਦਰਸ਼ਨਾਂ 'ਚ ਹਿੱਸਾ ਲਿਆ। ਵਾਤਾਵਰਣ ਅਤੇ ਚੰਗੇ ਭਵਿੱਖ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੀ ਨਾਬਾਲਿਗ ਵਰਕਰ ਗ੍ਰੇਟਾ ਥੁਨਬਰਗ ਦੀ ਇਸ ਗੱਲ ਨਾਲ ਸਾਰੇ ਸਹਿਮਤ ਨਜ਼ਰ ਆਏ ਕਿ ਧਰਤੀ ਸਿਰਫ ਮੌਜੂਦਾ ਪੀੜ੍ਹੀ ਦੀ ਨਹੀਂ ਹੈ, ਉਹ ਆਉਣ ਵਾਲੇ ਪੀੜ੍ਹੀਆਂ ਦੀ ਵੀ ਧਰੋਹਰ ਹੈ। ਅਜਿਹੇ 'ਚ ਤੁਹਾਨੂੰ ਇਸ ਨੂੰ ਬਰਬਾਦ ਕਰਨ ਦਾ ਕੋਈ ਹੱਕ ਨਹੀਂ ਹੈ। ਤੁਹਾਨੂੰ ਇਸ ਨੂੰ ਸੁਆਰਨਾ ਹੋਵੇਗਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਤੋਹਫੇ ਦੇ ਰੂਪ 'ਚ ਛੱਡਣਾ ਹੋਵੇਗਾ।
ਦਿੱਲੀ 'ਚ ਪ੍ਰਦਰਸ਼ਨ ਕਰ ਰਹੇ 15 ਸਾਲਾ ਵਿਹਾਨ ਅਗਰਵਾਲ ਦਾ ਆਖਣਾ ਹੈ ਕਿ ਅਸੀਂ ਭਵਿੱਖ ਹਾਂ। ਉਸ ਦਾ ਆਖਣਾ ਹੈ ਕਿ ਸਾਨੂੰ ਲੱਗਦਾ ਹੈ ਕਿ ਸਕੂਲ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਸਾਨੂੰ ਜਿਆਉਣ ਲਾਇਕ ਭਵਿੱਖ ਹੀ ਨਾ ਮਿਲੇ। ਦੁਨੀਆ ਭਰ 'ਚ ਪ੍ਰਦਰਸ਼ਨਾਂ ਦਾ ਆਯੋਜਨ ਕਰਨ ਵਾਲਿਆਂ ਦਾ ਅਨੁਮਾਨ ਹੈ ਕਿ ਕਰੀਬ 10 ਲੱਖ ਲੋਕਾਂ ਨੇ ਇਸ 'ਚ ਹਿੱਸਾ ਲਿਆ। ਇਕੱਲੇ ਆਸਟ੍ਰੇਲੀਆ 'ਚ ਹੀ 3,00,000 ਲੱਖ ਤੋਂ ਜ਼ਿਆਦਾ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਰੈਲੀਆਂ 'ਚ ਹਿੱਸਾ ਲਿਆ। ਸਲੋਵਾਕੀਆ 'ਚ 500 ਪ੍ਰਦਰਸ਼ਨਕਾਰੀਆਂ 'ਚ ਸ਼ਾਮਲ 5 ਸਾਲ ਦੇ ਥੀਓ ਦਾ ਆਖਣਾ ਹੈ ਕਿ ਮੈਂ ਤੁਹਾਨੂੰ ਆਖਣਾ ਚਾਹੁੰਦਾ ਹੈ ਕਿ ਤੁਸੀਂ ਦਰੱਖਤਾਂ ਨੂੰ ਨਾ ਵੱਢੋ, ਕੂੜਾ ਘੱਟ ਕੱਢੋ ਅਤੇ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਇਸਤੇਮਾਲ ਘੱਟ ਕਰੋ। ਟੋਕੀਓ ਦੇ ਸੈਂਟ੍ਰਲ ਸ਼ਾਪਿੰਗ ਡਿਸਟ੍ਰਿਕਟ 'ਚ ਮੌਜੂਦ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਤਖਤੀਆਂ ਸਨ, ਜਿਨ੍ਹਾਂ 'ਤੇ ਲਿੱਖਿਆ ਸੀ ਕਿ ਜਲਵਾਯੂ ਪਰਿਵਰਤਨ ਨੂੰ ਅਜੇ ਰੋਕੋ ਅਤੇ ਕੋਈ ਦੂਜਾ ਗ੍ਰਹਿ ਨਹੀਂ ਹੈ।
ਇਕ ਕਾਸਮੇਟਿਕ ਕੰਪਨੀ 'ਚ ਕੰਮ ਕਰਨ ਵਾਲੀ 32 ਸਾਲਾ ਚਿਕਾ ਮਰੂਤਾ ਆਪਣੇ ਸਹਿ ਕਰਮੀਆਂ ਦੇ ਨਾਲ ਇਸ ਪ੍ਰਦਰਸ਼ਨ 'ਚ ਹਿੱਸਾ ਲੈ ਰਹੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਇਸ ਗ੍ਰਹਿ ਦੀ ਖਰਾਬ ਹਾਲਤ ਲਈ ਅਸੀਂ ਜ਼ਿਆਦਾ ਜ਼ਿੰਮੇਵਾਰ ਹਾਂ। ਮਰੂਤਾ ਨੇ ਆਖਿਆ ਕਿ ਸਾਨੂੰ ਅਗਲੀ ਪੀੜ੍ਹੀ ਲਈ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਣਗੀਆਂ। ਸਵੀਡਨ ਦੀ 16 ਸਾਲਾ ਸਕੂਲੀ ਵਿਦਿਆਰਥਣ ਥੁਨਬਰਗ ਨੇ ਨੇਤਾਵਾਂ 'ਤੇ ਦੋਸ਼ ਲਗਾਇਆ ਕਿ ਉਹ ਨੁਕਸਾਨਦੇਹ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਚੰਗੀ ਕੋਸ਼ਿਸ਼ ਨਹੀਂ ਕਰ ਰਹੇ। ਆਪਣੇ ਸਮਰਥਕਾਂ ਨੂੰ ਭੇਜੀ ਗਈ ਇਕ ਵੀਡੀਓ ਸੰਦੇਸ਼ 'ਚ ਉਨ੍ਹਾਂ ਆਖਿਆ ਕਿ ਸਭ ਕੁਝ ਮਾਇਨੇ ਰੱਖਦਾ ਹੈ, ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ। ਪ੍ਰਦਰਸ਼ਨ 'ਚ ਸ਼ਾਮਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਉਨ੍ਹਾਂ ਤੋਂ ਸਹਿਮਤ ਹਨ। ਘਾਨਾ ਦੀ ਰਾਜਧਾਨੀ ਅਕਰਾ 'ਚ ਕਰੀਬ 200 ਲੋਕਾਂ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ। ਐਫ੍ਰੋਬੈਰੋਮੀਟਰ ਦੇ ਅਧਿਐਨ ਮੁਤਾਬਕ ਦੇਸ਼ ਦੀ 44 ਫੀਸਦੀ ਆਬਾਦੀ ਨੇ ਜਲਵਾਯੂ ਪਰਿਵਰਤਨ ਦਾ ਨਾਂ ਤੱਕ ਨਹੀਂ ਸੁਣਿਆ ਹੈ। ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੀ 29 ਸਾਲਾ ਐਲੇਨ ਲਿੰਡਸੇ ਅਵੁਕੁ ਨੇ ਆਖਿਆ ਕਿ ਘਾਨਾ ਜਿਹੇ ਵਿਕਾਸਸ਼ੀਲ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਸਾਡੇ ਕੋਲ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਾਇਕ ਸੰਸਾਧਨ ਨਹੀਂ ਹਨ।
ਕੀਨੀਆ ਅਤੇ ਯੁਗਾਂਡਾ 'ਚ ਵੀ ਸੈਂਕੜਿਆਂ ਦੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰੇ। ਪ੍ਰਦਰਸ਼ਨਕਾਰੀਆਂ ਦੇ ਨਿਊਯਾਰਕ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਦੀ ਸੰਭਾਵਨਾ ਹੈ। ਉਥੇ ਕਰੀਬ 1,800 ਸਕੂਲਾਂ ਦੇ 11 ਲੱਖ ਵਿਦਿਆਰਥੀ ਨੂੰ ਕਲਾਸਾਂ ਤੋਂ ਛੋਟ ਦਿੱਤੀ ਗਈ ਹੈ। ਜਲਵਾਯੂ ਪਰਿਵਰਤਨ ਖਿਲਾਫ ਇਨਾਂ ਪ੍ਰਦਰਸ਼ਨਾਂ ਦਾ ਸਿਲਸਿਲਾ ਵਾਨੁਆਤੁ, ਸੋਲੋਮਨ ਅਤੇ ਕਿਰੀਬਾਤੀ ਟਾਪੂਆਂ ਤੋਂ ਸ਼ੁਰੂ ਹੋਇਆ। ਉਥੇ ਬੱਚਿਆਂ ਨੇ ਨਾਅਰੇ ਲਾਏ, ਅਸੀਂ ਡੁੱਬ ਨਹੀਂ ਰਹੇ ਹਾਂ, ਅਸੀਂ ਲੱੜ ਰਹੇ ਹਾਂ। ਮਾਲ 'ਚ ਪਲਾਸਟਿਕ ਬੈਗ ਖਿਲਾਫ ਅੰਦੋਲਨ ਕਰਨ ਵਾਲੀ ਥਾਈਲੈਂਡ ਦੀ ਗ੍ਰੇਟਾ ਦੇ ਨਾਂ ਨਾਲ ਮਸ਼ਹੂਰ 12 ਸਾਲਾ ਲਿਲੀ ਸਤਿਤਨਸਰਨ ਦਾ ਆਖਣਾ ਹੈ ਕਿ ਅਸੀਂ ਭਵਿੱਖ ਹਾਂ ਅਤੇ ਸਾਨੂੰ ਚੰਗਾ ਭਵਿੱਖ ਪਾਉਣ ਦਾ ਹੱਕ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ 1,000 ਲੋਕਾਂ ਦੇ ਨਾਲ ਪ੍ਰਦਰਸ਼ਨ 'ਚ ਸ਼ਾਮਲ 16 ਸਾਲਾ ਰੀਜ਼ਾਨ ਅਹਿਮਦ ਦਾ ਆਖਣਾ ਹੈ, ਇਹ ਸਮੱਸਿਆ ਸਾਡੇ ਤੋਂ ਪਹਿਲਾਂ ਦੀਆਂ ਪੀੜ੍ਹੀਆਂ ਨੇ ਪੈਦਾ ਕੀਤੀ ਹੈ, ਸਿਰਫ ਇਕ ਪੀੜ੍ਹੀ ਕਾਰਨ ਬਹੁਤ ਕੁਝ ਦਾਅ 'ਤੇ ਲੱਗਾ ਹੈ ਅਤੇ ਇਨਾਂ ਸਾਰਿਆਂ ਨੂੰ ਬਦਲਣਾ ਅਗਲੀ ਪੀੜ੍ਹੀ ਦੇ ਹੱਥ 'ਚ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ 'ਚ ਯੂਤ ਕਲਾਈਮੇਟ ਸੰਮੇਲਨ ਹੋਣਾ ਹੈ। ਸ਼ੁੱਕਰਵਾਰ ਨੂੰ ਪੂਰੀ ਦੁਨੀਆ 'ਚ ਹੋਏ ਪ੍ਰਦਰਸ਼ਨਾਂ ਨੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ।
ਅਜੇ ਕੁਮਾਰ ਬਣੇ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ
NEXT STORY