ਅਮਰਾਵਤੀ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਜ਼ਿਲ੍ਹਾ ਕੁਲੈਕਟਰਾਂ ਅਤੇ ਪੁਲਸ ਅਧਿਕਾਰੀਆਂ ਦੇ ਨਾਲ ਇੱਕ ਸਮੀਖਿਆ ਬੈਠਕ ਕੀਤੀ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ਇਸ ਬੈਠਕ 'ਚ ਸੂਬੇ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਹਾਲਤ ਦੇ ਨਾਲ ਹੋਰ ਮੁੱਦਿਆਂ 'ਤੇ ਚਰਚਾ ਹੋਈ।
ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਦੇ ਚੱਲਦੇ ਬੰਦ ਸਕੂਲਾਂ ਨੂੰ ਦੋ ਨਵੰਬਰ ਤੋਂ ਮੁੜ ਖੋਲ੍ਹਣ ਦੇ ਫੈਸਲੇ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਮੁਲਤਵੀ ਕਰ ਦਿੱਤਾ ਹੈ। ਸਰਕਾਰ ਨੇ ਹੁਣ ਪੰਜ ਅਕਤੂਬਰ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਬੈਠਕ 'ਚ ਮੁੱਖ ਮੰਤਰੀ ਰੈੱਡੀ ਨੇ ਕਿਹਾ ਕਿ ਫਸਲਾਂ ਦੇ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਐਲਾਨ ਇੱਕ ਅਕਤੂਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ. ਦੇ ਐਲਾਨ ਦੇ ਬਾਅਦ ਸੂਚੀ ਨੂੰ ਸਾਰੇ ਰਿਤੁ ਭਰੋਸਾ ਕੇਂਦਰਾਂ (ਆਰ.ਬੀ.ਕੇ.) 'ਤੇ ਪੰਜ ਅਕਤੂਬਰ ਤੱਕ ਲਗਾ ਦਿੱਤੀ ਜਾਵੇਗੀ।
ਹਾਥਰਸ ਗੈਂਗਰੇਪ ਭਾਰਤ ਬੰਦ ਦਾ ਐਲਾਨ ਕਰੇ ਵਿਰੋਧੀ ਦਲ : ਜਿਗਨੇਸ਼ ਮੇਵਾਣੀ
NEXT STORY