ਨਵੀਂ ਦਿੱਲੀ— 'ਚੰਦਰਯਾਨ-2' ਦੇ ਲੈਂਡਰ 'ਵਿਕਰਮ' ਦਾ ਚੰਨ 'ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਤੋਂ ਸੰਪਰਕ ਟੁੱਟਣ ਤੋਂ ਬਾਅਦ ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਸਰੋ ਦੇ ਵਿਗਿਆਨੀਆਂ 'ਤੇ ਪੂਰੇ ਰਾਸ਼ਟਰ ਨੂੰ ਮਾਣ ਹੈ ਅਤੇ ਸਾਰੇ ਉਨ੍ਹਾਂ ਨਾਲ ਖੜ੍ਹੇ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ,''ਇਸਰੋ ਨੂੰ 'ਚੰਦਰਯਾਨ-2' ਮਿਸ਼ਨ 'ਤੇ ਉਸ ਦੇ ਬਿਹਤਰੀਨ ਕੰਮ ਲਈ ਵਧਾਈ। ਤੁਹਾਡਾ ਭਾਵ ਅਤੇ ਸਮਰਪਣ ਹਰ ਭਾਰਤੀ ਲਈ ਇਕ ਪ੍ਰੇਰਨਾ ਹੈ। ਤੁਹਾਡਾ ਕੰਮ ਬੇਕਾਰ ਨਹੀਂ ਜਾਵੇਗਾ। ਇਸ ਨੇ ਕਈ ਹੋਰ ਮਹੱਤਵਪੂਰਨ ਅਤੇ ਉਤਸ਼ਾਹੀ ਭਾਰਤੀ ਪੁਲਾੜ ਮਿਸ਼ਨਾਂ ਦੀ ਨੀਂਹ ਰੱਖੀ ਹੈ।'' ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ,''ਪੂਰਾ ਦੇਸ਼ ਇਸ ਸਮੇਂ ਇਸਰੋ ਦੀ ਟੀਮ ਨਾਲ ਖੜ੍ਹਾ ਹੈ। ਪੁਲਾੜ ਏਜੰਸੀ ਦੀ ਸਖਤ ਮਿਹਨਤ ਅਤੇ ਵਚਨਬੱਧਤਾ ਨੇ ਦੇਸ਼ ਦਾ ਮਾਣ ਵਧਾਇਆ ਹੈ।'' ਪਾਰਟੀ ਦੇ ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਨੇ ਟਵੀਟ ਕੀਤਾ ਕਿ ਇਸਰੋ ਦੀ ਟੀਮ ਦਾ ਸਮਰਪਣ ਅਤੇ ਸਖਤ ਮਿਹਨਤ ਸਾਡੇ ਸਾਰਿਆਂ ਲਈ ਇਕ ਪ੍ਰੇਰਨਾ ਹੈ।''
ਪਾਰਟੀ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ,''ਚੰਦਰਯਾਨ-2 ਮਿਸ਼ਨ ਇਸ ਗੱਲ ਦਾ ਪ੍ਰਮਾਣ ਹੈ ਕਿ ਇਸਰੋ ਦੇ ਵਿਗਿਆਨੀਆਂ ਨੇ ਪੁਲਾੜ 'ਚ ਨਵੇਂ ਮਾਰਗ ਬਣਾਏ ਹਨ ਅਤੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਇਸ ਮੌਕੇ ਨੂੰ ਅੱਗੇ ਵੱਡੀ ਸੰਭਾਵਨਾ ਅਤੇ ਨਵੀਂ ਉੱਚਾਈਆਂ 'ਤੇ ਪਹੁੰਚਣ ਦੇ ਤੌਰ 'ਤੇ ਦੇਖਦੇ ਹਾਂ। ਭਵਿੱਖ ਉੱਜਵਲ ਹੀ ਉੱਜਵਲ ਹੈ।'' ਦੱਸਣਯੋਗ ਹੈ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ ਜਦੋਂ ਚੰਨ ਦੀ ਸਤਿਹ ਤੋਂ ਸਿਰਫ਼ 2.1 ਕਿਲੋਮੀਟਰ ਦੀ ਉੱਚਾਈ 'ਤੇ ਸੀ। ਲੈਂਡਰ ਨੂੰ ਦੇਰ ਰਾਤ ਲਗਭਗ 1.38 ਵਜੇ ਚੰਨ ਦੀ ਸਤਿਹ 'ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਚੰਨ ਦੇ ਹੇਠਾਂ ਵੱਲ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉੱਚਾਈ 'ਤੇ ਜ਼ਮੀਨੀ ਸਟੇਸ਼ਨ ਨਾਲ ਇਸ ਦਾ ਸੰਪਰਕ ਟੁੱਟ ਗਿਆ।

ਮੋਦੀ ਨੂੰ ਜਾਣਦੇ ਹਾਂ, ਇਸਰੋ ਇਕ ਦਿਨ ਜ਼ਰੂਰ ਕਾਮਯਾਬ ਹੋਵੇਗਾ : ਭੂਟਾਨ ਪੀ.ਐੱਮ.
NEXT STORY