ਬਲਰਾਮਪੁਰ— ਛੱਤੀਸਗੜ੍ਹ ਦੇ ਰਾਜਪੁਰ ਬਲਰਾਮਪੁਰ 'ਚ ਦੇਰ ਰਾਤ ਇਕ ਤੇਜ਼ ਰਫਤਾਰ ਸਕਾਰਪੀਓ ਪਾਣੀ ਨਾਲ ਭਰੇ ਤਲਾਬ ਵਿੱਚ ਦਾ ਵੜੀ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਵਿਅਕਤੀ ਜ਼ਖਮੀ ਹੈ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 4 ਲੋਕ ਸ਼ਾਮਲ ਹਨ। ਮਾਮਲਾ ਰਾਜਪੁਰ ਥਾਣਾ ਖੇਤਰ ਦੇ ਪਿੰਡ ਲਡੁਵਾ ਦਾ ਹੈ।
ਪੁਲਸ ਅਤੇ ਸਥਾਨਕ ਲੋਕਾਂ ਨੇ ਜੇ.ਸੀ.ਬੀ. ਦੀ ਮਦਦ ਨਾਲ ਤਲਾਬ ਵਿੱਚੋ ਡੁੱਬੀ ਸਕਾਰਪੀਓ ਗੱਡੀ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਰਾਜਪੁਰ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਸਕਾਰਪੀਓ ਦੇ ਦਰਵਾਜ਼ੇ ਆਪਣੇ ਆਪ ਬੰਦ ਹੋ ਗਏ, ਜਿਸ ਕਾਰਨ ਲੋਕ ਬਾਹਰ ਨਹੀਂ ਨਿਕਲ ਸਕੇ।
ਪੁਲਸ ਮੁਤਾਬਕ ਸਾਰੇ ਸਕਾਰਪੀਓ ਸਵਾਰ ਕੁਸਮੀ ਇਲਾਕੇ ਦੇ ਲਾਰੀਮਾ ਤੋਂ ਸੂਰਜਪੁਰ ਜਾਣ ਲਈ ਰਵਾਨਾ ਹੋਏ ਸਨ। ਹਾਦਸੇ ਵਿੱਚ ਡਰਾਈਵਰ ਬਾਲੇਸ਼ਵਰ ਪ੍ਰਜਾਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਚੰਦਰਵਤੀ, ਕ੍ਰਿਤੀ, ਸੰਜੇ ਮੁੰਡਾ, ਉਦੈਨਾਥ, ਮੰਗਲ ਦਾਸ, ਭੂਪੇਂਦਰ ਵਜੋਂ ਹੋਈ ਹੈ।
ਨੋਇਡਾ ਦੇ ਇੱਕ ਫਲੈਟ 'ਚ ਲੱਗੀ ਭਿਆਨਕ ਅੱਗ, ਲੋਕਾਂ ਨੂੰ ਪਈਆਂ ਭਾਜੜਾਂ
NEXT STORY