ਟੋਹਾਨਾ(ਸੁਸ਼ੀਲ ਸਿੰਗਲਾ)— ਭਾਵੇਂ ਸਿਹਤ ਵਿਭਾਗ ਡੇਂਗੂ ਤੋਂ ਬਚਾਅ ਲਈ ਲੱਖ ਦਾਅਵੇ ਕਰ ਲੈਣ, ਪਰ ਹਰਿਆਣਾ 'ਚ ਇਹ ਕਾਫੀ ਫੈਲ ਰਿਹਾ ਹੈ। ਟੋਹਾਨਾ 'ਚ ਜਿਸ ਵਿਹੜੇ 'ਚ ਅੱਜ ਮਾਤਮ ਦਾ ਮਾਹੌਲ ਬਣਿਆ ਹੈ, ਅੱਜ ਉਸੇ ਜਗ੍ਹਾ 'ਤੇ ਖੁਸ਼ੀ ਦਾ ਮਾਹੌਲ ਹੋਣਾ ਸੀ ਪਰ ਡੇਂਗੂ ਕਾਰਨ ਅਮਨ ਦੀ ਮੌਤ ਹੋ ਗਈ। ਮ੍ਰਿਤਕ ਸਕਾਊਟ ਅਮਨ ਨੂੰ ਅੱਜ ਰਾਸ਼ਟਰਪਤੀ ਨੇ ਸਨਮਾਨਿਤ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਅਜਿਹੀ ਘਟਨਾ ਵਾਪਰ ਗਈ।

ਡੇਂਗੂ ਨਾਲ ਬੀਮਾਰ ਸੀ ਅਮਨ
ਮ੍ਰਿਤਕ ਦੇ ਪਿਤਾ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅੰਬਾਲਾ ਟ੍ਰੇਨਿੰਗ ਲਈ ਗਿਆ ਸੀ। ਉਹ ਜਦੋਂ ਤੋਂ ਘਰ ਆਇਆ, ਉਸ ਨੂੰ ਬੁਖਾਰ ਸਨ। ਜਦੋਂ ਜ਼ਿਆਦਾ ਉਸ ਦੀ ਹਾਲਤ ਵਿਗੜੀ ਤਾਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਦੋਂ ਟੈਸਟ ਕਰਵਾਇਆ ਤਾਂ ਡੈਂਗੂ ਪਾਇਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਹਿਰ 'ਚ ਡੇਂਗੂ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਦੇ ਛੋਟੇ ਭਰਾ ਦੀ ਪਤਨੀ ਨੂੰ ਵੀ ਡੇਂਗੂ ਹੈ।

ਰਾਸ਼ਟਰਪਤੀ ਦੇ ਹੱਥੋ ਹੋਣਾ ਸੀ ਸਨਮਾਨਿਤ
ਮ੍ਰਿਤਕ ਦੇ ਦੋਸਤ ਅਨਿਲ ਖੋਬੜਾ ਦਾ ਕਹਿਣਾ ਹੈ ਕਿ ਅਮਨ ਬੇਹੱਦ ਹੋਣਹਾਰ ਸੀ। ਟੋਹਾਨਾ ਸਕੂਲ ਤੋਂ ਉਨ੍ਹਾਂ ਦੋਵਾਂ ਨੂੰ ਹੀ ਟ੍ਰੇਨਿੰਗ ਲਈ ਅੰਬਾਲਾ ਭੇਜਿਆ ਗਿਆ ਸੀ। ਅੱਜ ਉਨ੍ਹਾਂ ਨੂੰ ਬਲਗੜ੍ਹ 'ਚ ਗਦਪੁਰੀ ਜਾਣਾ ਸੀ। ਜਿੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋ ਸਨਮਾਨਿਤ ਹੋਣਾ ਸੀ। ਅਮਨ ਬੀਮਾਰ ਸੀ ਅਤੇ ਜਦੋਂ ਉਹ ਗਿਆ ਅਤੇ ਉਸ ਨੂੰ ਖ਼ਬਰ ਮਿਲੀ ਤਾਂ ਉਹ ਰਸਤੇ ਚੋਂ ਵਾਪਿਸ ਆ ਗਿਆ। ਇਸ ਤੋਂ ਪਹਿਲਾਂ ਕਰਨਾਟਕ, ਮੈਸੂਰ ਅਤੇ ਅੰਬਾਲਾ 'ਚ ਵੀ ਅਮਨ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਨਿਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਲਕਸ਼ 2022 'ਚ ਕੋਰਿਆ 'ਚ ਲੱਗਣ ਵਾਲੇ ਵੱਡੇ ਸਕਾਊਟ ਕੈਂਪ 'ਚ ਜਾਣਾ ਸੀ। ਉਸ ਤੋਂ ਬਾਅਦ ਰੇਲਵੇ 'ਚ ਪੱਕੀ ਨੌਕਰੀ ਮਿਲ ਜਾਣੀ ਸੀ।
ਭਰੀ ਪੰਚਾਇਤ 'ਚ ਔਰਤ ਨੂੰ ਚਟਵਾਇਆ ਥੁੱਕ, ਲੋਕ ਦੇਖਦੇ ਰਹੇ ਤਮਾਸ਼ਾ
NEXT STORY