ਨਵੀਂ ਦਿੱਲੀ- ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਦੀ ਵੀਰਵਾਰ ਨੂੰ ਅਹਿਮ ਬੈਠਕ ਹੋਈ। ਜਿਸ 'ਚ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਨਾਂ ਤੈਅ ਕਰਨ ਦਾ ਅਧਿਕਾਰ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੂੰ ਦੇਣ ਦਾ ਫੈਸਲਾ ਹੋਇਆ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਹ ਜਾਣਕਾਰੀ ਦਿੱਤੀ। ਸੰਸਦੀ ਕਾਰਜ ਮੰਤਰੀ ਰਿਜਿਜੂ ਨੇ ਕਿਹਾ ਕਿ ਇਹ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ ਫੈਸਲਾ ਸੀ। ਸੰਸਦ ਕੰਪਲੈਕਸ 'ਚ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਅਤੇ ਉਨ੍ਹਾਂ ਦੇ ਗਠਜੋੜ ਸਹਿਯੋਗੀਆਂ ਦੀ ਇਕ ਬੈਠਕ ਹੋਈ, ਜਿਸ 'ਚ ਇਹ ਫ਼ੈਸਲਾ ਲਿਆ ਗਿਆ। ਬੈਠਕ 'ਚ ਨੱਢਾ ਤੋਂ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ, ਜਨਤਾ ਦਲ (ਯੂਨਾਈਟੇਡ) ਦੇ ਲਲਨ ਸਿੰਘ, ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ, ਤੇਦੇਪਾ ਦੇ ਐੱਲ.ਕ੍ਰਿਸ਼ਨ ਦੇਵਰਾਯਲੁ ਅਤੇ ਲੋਜਪਾ (ਰਾਮਵਿਲਾਸ) ਦੇ ਚਿਰਾਗ ਪਾਸਵਾਨ ਵੀ ਸ਼ਾਮਲ ਹੋਏ। ਰਾਜਨਾਥ ਸਿੰਘ ਨੇ ਬੈਠਕ ਦੀ ਪ੍ਰਧਾਨਗੀ ਕੀਤੀ।
ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 21 ਅਗਸਤ ਤੱਕ ਨਾਮਜ਼ਦਗੀ ਪੱਤਰ ਭਰੇ ਜਾਣਗੇ ਅਤੇ 9 ਅਗਸਤ ਨੂੰ ਵੋਟਿੰਗ ਹੋਵੇਗੀ। ਰਿਜਿਜੂ ਨੇ ਦੱਸਿਆ ਕਿ ਬੈਠਕ 'ਚ ਇਸ ਗੱਲ 'ਤੇ ਚਰਚਾ ਹੋਈ ਕਿ ਸੰਸਦ ਮੈਂਬਰਾਂ ਨੂੰ ਵੋਟ ਪਾਉਣ ਦਾ ਸਹੀ ਤਰੀਕਾ ਸਿਖਾਇਆ ਜਾਵੇ ਤਾਂ ਕਿ ਕੋਈ ਵੀ ਵੋਟ ਰੱਦ ਨਾ ਹੋਵੇ। ਉਪ ਰਾਸ਼ਟਰਪਤੀ ਚੋਣਾਂ 'ਚ ਗੁਪਤ ਵੋਟਿੰਗ ਹੁੰਦੀ ਹੈ ਅਤੇ ਪਾਰਟੀ ਵਲੋਂ ਵਹਿਪ ਜਾਰੀ ਨਹੀਂ ਕੀਤਾ ਜਾਂਦਾ, ਇਸ ਲਈ ਸੰਸਦ ਮੈਂਬਰਾਂ ਨੂੰ ਟਰੇਨਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਚਾਅ ਕਾਰਜ 'ਚ ਦੇਰੀ ਕਾਰਨ ਟਰੱਕ ਡਰਾਈਵਰ ਦੀ ਮੌਤ, SDM ਮੁਅੱਤਲ
NEXT STORY