ਇੰਦੌਰ - ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਜੀਤੂ ਪਟਵਾਰੀ ਸਮੇਤ ਕਾਂਗਰਸ ਦੇ 3 ਵਿਧਾਇਕਾਂ ਦੇ ਸਾਹਮਣੇ ਗੋਢੇ ਟੇਕ ਕੇ ਉਨ੍ਹਾਂ ਤੋਂ ਧਰਨਾ ਖਤਮ ਕਰਨ ਦੀ ਅਪੀਲ ਕਰਨੀ ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸ. ਡੀ. ਐਮ.) ਅਤੇ ਸ਼ਹਿਰ ਪੁਲਸ ਸੁਪਰਡੈਂਟ (ਸੀ. ਐਸ. ਪੀ.) ਨੂੰ ਮਹਿੰਗੀ ਪੈ ਗਈ ਹੈ ਅਤੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਇਹ ਧਰਨਾ ਕੋਵਿਡ-19 ਦੇ ਪ੍ਰਕੋਪ ਨਾਲ ਨਜਿੱਠਣ ਨੂੰ ਲੈ ਕੇ ਰਾਜ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਦਿੱਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਐਸ. ਡੀ. ਐਮ. ਰਾਕੇਸ਼ ਸ਼ਰਮਾ ਅਤੇ ਸੀ. ਐਸ. ਪੀ. ਡੀ. ਕੇ. ਤਿਵਾਰੀ ਨੂੰ ਮੈਦਾਨੀ ਤਾਇਨਾਤੀ ਤੋਂ ਹਟਾਉਂਦੇ ਹੋਏ ਉਨ੍ਹਾਂ ਦਾ ਤਬਾਦਲਾ ਤੱਤਕਾਲ ਪ੍ਰਭਾਵ ਨਾਲ ਭੋਪਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਮਾ ਨੂੰ ਜਨਰਲ ਪ੍ਰਸ਼ਾਸ਼ਨ ਵਿਭਾਗ ਵਿਚ ਡਿਪਟੀ ਕੁਲੈਕਟਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਤਿਵਾਰੀ ਨੂੰ ਪੁਲਸ ਹੈੱਡਕੁਆਰਟਰ ਵਿਚ ਡਿਪਟੀ ਸੁਪਰਡੈਂਟ (ਡੀ. ਐਸ. ਪੀ.) ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਦੇ ਕਈ ਨੇਤਾਵਾਂ ਨੇ ਦੋਹਾਂ ਅਧਿਕਾਰੀਆਂ ਦੇ ਚਾਲ-ਚਲਣ 'ਤੇ ਇਤਰਾਜ਼ ਜਤਾਇਆ ਸੀ।
ਦਿੱਲੀ 'ਚ 6 ਦਿਨਾਂ ਦੇ ਅੰਦਰ ਕੋਵਿਡ-19 ਦੇ 10,000 ਤੋਂ ਜ਼ਿਆਦਾ ਮਾਮਲੇ
NEXT STORY