ਵਡੋਦਰਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ 'ਚ ਵਲੱਭ ਯੂਥ ਆਰਗੇਨਾਈਜੇਸ਼ਨ ਵਲੋਂ ਸਥਾਪਤ 9 ਆਕਸੀਜਨ ਪਲਾਂਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਮਜ਼ਬੂਤ ਆਯੋਜਨ ਅਤੇ ਸਬਰ ਨਾਲ ਸਰਕਾਰ ਦੇ ਨਾਲ ਪੂਰੇ ਦੇਸ਼ ਨੇ ਕੋਰੋਨਾ ਸੰਕਰਮਣ ਵਿਰੁੱਧ ਸਫ਼ਲ ਲੜਾਈ ਲੜ ਕੇ ਦੁਨੀਆ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਇਕ-ਡੇਢ ਸਾਲ ਤੋਂ ਪੂਰੀ ਦੁਨੀਆ ਕੋਰੋਨਾ ਵਿਰੁੱਧ ਸੰਘਰਸ਼ ਕਰ ਰਹੀ ਹੈ। ਇਸ ਦੌਰਾਨ ਕੁਦਰਤ ਨੇ ਭਾਰਤ ਨੂੰ 2-2 ਚੱਕਰਵਾਤੀ ਤੂਫਾਨਾਂ ਦੀ ਵਿਸ਼ੇਸ਼ ਕਸੌਟੀ 'ਤੇ ਵੀ ਖੜ੍ਹਾ ਕੀਤਾ। ਇਸ ਦੇ ਬਾਵਜੂਦ ਇਸ ਸੰਘਰਸ਼ ਵਿਰੁੱਧ ਅਗਵਾਈ ਸ਼ਕਤੀ, ਸੇਵਾ ਸੰਗਠਨਾਂ ਅਤੇ ਜਨਸਹਿਯੋਗ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਅਸੀਂ ਸਫ਼ਲ ਹੋਏ ਹਾਂ। ਸ਼ਾਹ ਨੇ ਵਲੱਭ ਯੂਥ ਆਰਗੇਨਾਈਜੇਸ਼ਨ ਵੱਲ ਸੂਬੇ 'ਚ ਤਿਲਕਵਾੜਾ, ਸਾਗਬਾਰਾ, ਦਸਕ੍ਰੋਈ, ਸੋਲਾ, ਕਪੜਵੰਜ, ਕਾਲਾਵਾੜ, ਪੋਰਬੰਦਰ, ਮਹੇਸਾਣਾ ਅਤੇ ਭਾਣਵੜ 'ਚ ਸਥਾਪਤ ਕੁੱਲ 9 ਆਕਸੀਜਨ ਪਲਾਂਟ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾ।
ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਉਪਲੱਬਧਤਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਸੀ। ਆਕਸੀਜਨ ਦੀ ਰੋਜ਼ਾਨਾ ਦੀ ਜ਼ਰੂਰਤ ਇਕ ਹਜ਼ਾਰ ਟਨ ਤੋਂ ਵੱਧ ਕੇ 10 ਹਜ਼ਾਰ ਟਨ ਹੋ ਗਈ ਸੀ। ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸੂਬਿਆਂ ਨੇ ਵੀ ਸਹਿਯੋਗ ਕੀਤਾ। ਕੇਂਦਰ ਸਰਕਾਰ ਨੇ ਕ੍ਰਾਇਓਜੇਨਿਕ ਟੈਂਕਰ ਲਗਾ ਕੇ ਟਰੇਨ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਕਸੀਜਨ ਦੀ ਸਪਲਾਈ ਕੀਤੀ ਅਤੇ ਉਸ ਦੀ ਕਮੀ ਨਹੀਂ ਹੋਣ ਦਿੱਤੀ। ਸ਼ਾਹ ਨੇ ਕਿਹਾ ਕਿ ਹੁਣ ਸਾਡੀਆਂ ਸਮੂਹਿਕ ਕੋਸ਼ਿਸ਼ਾਂ, ਡਾਕਟਰਾਂ, ਪੈਰਾਮੈਡੀਕਲ ਸਟਾਫ ਅਤੇ ਫਰੰਟਲਾਈਨ ਯੋਧੇ ਸਾਰਿਆਂ ਦੇ ਯੋਗਦਾਨ ਨਾਲ ਦੂਜੀ ਲਹਿਰ 'ਤ ਕਾਬੂ ਪਾ ਲਿਆ ਗਿਆ ਹੈ ਅਤੇ ਆਕਸੀਜਨ ਦੀ ਮੰਗ ਹੁਣ ਰੋਜ਼ਾਨਾ 3500 ਮੀਟ੍ਰਿਕ ਟਨ 'ਤੇ ਆ ਗਈ ਹੈ।
ਕਰਨਾਟਕ ਦੇ CM ਯੇਦੀਯੁਰੱਪਾ ਬੋਲੇ, ਜੂਨ ਦੇ ਅੰਤ ਤੱਕ 2 ਕਰੋੜ ਖੁਰਾਕਾਂ ਲਗਾ ਦਿੱਤੀਆਂ ਜਾਣਗੀਆਂ
NEXT STORY