ਬੈਂਗਲੁਰੂ- ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਵੀਰਵਾਰ ਨੂੰ ਕਿਹਾ ਕਿ ਕਰਨਾਟਕ ਸਰਕਾਰ ਇਸ ਮਹੀਨੇ ਕੋਰੋਨਾ ਟੀਕੇ ਦੀਆਂ 60 ਲੱਖ ਤੋਂ ਵੱਧ ਖੁਰਾਕਾਂ ਦੇਣ ਨੂੰ ਤਿਆਰ ਹੈ, ਜਿਸ ਨਾਲ 30 ਜੂਨ ਤੱਕ ਸੂਬੇ 'ਚ ਕੁੱਲ 2 ਕਰੋੜ ਟੀਕੇ ਲਗਾ ਦਿੱਤੇ ਜਾਣਗੇ। ਯੇਦੀਯੁਰੱਪਾ ਨੇ ਟਵਿੱਟਰ 'ਤੇ ਕਿਹਾ,''ਸਾਡੀ ਸਰਕਾਰ ਜੂਨ 'ਚ ਟੀਕੇ ਦੀਆਂ 60 ਲੱਖ ਤੋਂ ਵੱਧ ਖੁਰਾਕਾਂ ਦੇਣ ਨੂੰ ਤਿਆਰ ਹੈ। ਹੁਣ ਤੱਕ ਦਿੱਤੀਆਂ ਗਈਆਂ 1.41 ਕਰੋੜ ਖੁਰਾਕਾਂ ਨਾਲ, ਕਰਨਾਟਕ 'ਚ ਇਸ ਮਹੀਨੇ ਦੇ ਅੰਤ ਤੱਕ 2 ਕਰੋੜ ਖੁਰਾਕਾਂ ਲਗਾ ਦਿੱਤੀਆਂ ਜਾਣਗੀਆਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਰਨਾਟਕ ਦੇ ਟੀਕਾਕਰਨ ਮੁਹਿੰਮ 'ਚ ਉਨ੍ਹਾਂ ਦੇ ਲਗਾਤਾਰ ਸਮਰਥਨ ਲਈ ਧੰਨਵਾਦ ਦਿੰਦਾ ਹਾਂ।''
ਸੂਬੇ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਟੀਕੇ ਦੀ ਸਪਲਾਈ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਜੂਨ 'ਚ ਕਰਨਾਟਕ ਨੂੰ ਟੀਕੇ ਦੀ 58.71 ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਇਸ 'ਚ ਭਾਰਤ ਸਰਕਾਰ ਵਲੋਂ 45 ਲੱਖ ਤੋਂ ਵੱਧ ਖੁਰਾਕਾਂ ਅਤੇ ਸੂਬਾ ਸਰਕਾਰ ਵਲੋਂ ਸਿੱਧੀ ਖਰੀਦ ਤੋਂ ਹਾਸਲ ਕੀਤੀਆਂ ਗਈਆਂ 13.7 ਲੱਖ ਖੁਰਾਕਾਂ ਸ਼ਾਮਲ ਹਨ। ਸੁਧਾਕਰ ਨੇ ਕਿਹਾ ਕਿ ਬੈਂਗਲੁਰੂ ਦਾ ਟੀਕਾਕਰਨ ਕਵਰੇਜ ਭਾਰਤ ਦੇ ਮੁੱਖ ਸ਼ਹਿਰਾਂ 'ਚ ਸਭ ਤੋਂ ਵੱਧ ਹੈ ਅਤੇ ਸ਼ਹਿਰ ਦੇ 28.3 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲਗਾ ਦਿੱਤੀ ਗਈ ਹੈ।
ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ: ਟਿਕੈਤ ਨੇ ਕਿਹਾ- ਸਾਡੇ ਹੀ ਬੱਚੇ, ਚਢੂਨੀ ਬੋਲੇ- ਜੋ ਹੋਇਆ ਉਹ ਗਲਤ
NEXT STORY